Skip to main content

ਐਸ.ਐਸ.ਪੀ ਡੀ.ਸੁਡਰਵਿਲੀ ਜੀ ਵੱਲੋਂ ਸ਼ਹਿਰ ਦੇ ਵੱਖ ਵੱਖ ਮੰਦਰਾ ਦੀ ਸੁਰੱਖਿਆ ਦਾ ਲਿਆ ਜਾਇਜਾ



ਸ੍ਰੀ ਮੁਕਤਸਰ ਸਾਹਿਬ- ਸ਼੍ਰੀ  ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਮਾਨਯੋਗ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ. ਐਸ.ਐਸ.ਪੀ ਸ਼੍ਰੀ ਮੁਕਤਸਰ ਸਾਹਿਬ ਜੀ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਜਿਲ੍ਹਾਂ ਵਾਸੀਆ ਨੂੰ ਮੁਬਾਰਕਬਾਦ ਦਿੱਤੀ ਅਤੇ ਸ਼ਹਿਰ ਅੰਦਰ ਵੱਖ ਵੱਖ ਮੰਦਰਾਂ ਅੰਦਰ ਪਹੁੰਚ ਕੇ ਸ਼੍ਰੀ ਕ੍ਰਿਸ਼ਨ ਅਸ਼ਟਮੀ ਦੇ ਪ੍ਰੋਗਰਾਮ ਦੀ ਸੁਰੱਖਿਆ ਦੇ ਪ੍ਰਬੰਧਾ ਦਾ ਜਾਇਜਾ ਲਿਆ ਗਿਆ। ਇਸ ਮੌਕੇ ਸ.ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ  (ਸ.ਡ) ਸ੍ਰੀ ਮੁਕਤਸਰ ਸਾਹਿਬ ਹਾਜ਼ਰ ਸਨ।
              ਐਸ.ਐਸ.ਪੀ ਡੀ.ਸੁਡਰਵਿਲੀ ਜੀ ਵੱਲੋਂ ਰਘੂਨਾਥ ਮੰਦਰ, ਦੂਰਗਾ ਮੰਦਰ, ਸ਼ਨੀ ਮੰਦਰ ਅਤੇ ਸ਼ਿਵ ਮੰਦਰ ਅੰਦਰ ਆਸ਼ੀਰਵਾਦ ਪ੍ਰਾਪਤ ਕਰ ਮੰਦਰ ਦੇ ਪ੍ਰਬੰਧਕਾਂ ਦੇ ਨਾਲ ਮੀਟਿੰਗ ਅਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਆ ਰਹੀਆ ਮੁਸ਼ਕਲਾ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਉਨ੍ਹਾਂ ਕਿਹਾ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਮੰਦਰਾਂ  ਦੀ ਪੁਲਿਸ ਵੱਲੋਂ ਸੁਰੱਖਿਆ ਕੀਤੀ ਜਾ ਰਹੀ ਹੈ ਤਾਂ ਜੋ ਸ਼ਰਧਾਲੂਆ ਨੂੰ ਕੋਈ ਮੁਸ਼ਕਲ ਨਾ ਆ ਸਕੇ। ਉਨਾਂ੍ਹ ਕਿਹਾ ਕਿ ਸ਼ਰਾਰਤੀ ਅਨਸਰਾਂ ਤੇ ਪੂਰੀ ਤਰਾਂ ਪੁਲਿਸ ਵੱਲੋਂ ਨਿਗਾ ਰੱਖੀ ਗਈ ਹੈ। ਉਨਾਂ੍ਹ ਕਿਹਾ ਕਿ  ਪੁਲਿਸ ਨਾਕੇ ਲਗਾਏ ਗਏ ਹਨ ਅਤੇ ਪੀ.ਸੀ.ਆਰ ਮੋਟਰਸਾਇਕਲ ਵੱਲੋਂ ਸ਼ਹਿਰ ਅੰਦਰ ਗਸਤਾਂ ਵਧਾਈਆਂ ਗਈਆ ਹਨ। ਐਸ.ਐਸ.ਪੀ ਜੀ ਨੇ ਮੰਦਰ ਦੇ ਪ੍ਰਬੰਧਕਾ ਨੂੰ ਅਪੀਲ ਕੀਤੀ ਹੈ ਕਿ ਮੰਦਰ ਦੇ ਅੰਦਰ ਅਤੇ ਬਾਹਰ ਲੱਗੇ ਕੈਮਰੇ ਸਹੀ ਤਰਾਂ ਵਰਕ ਕਰਦੇ ਹੋਣੇ ਚਾਹੀਦੇ ਹਨ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆ ਦੀਆਂ ਵੱਖਰੀਆ ਵੱਖਰੀਆ ਲਾਇਨਾ ਲਗਾ ਕੇ ਦਰਸ਼ਨ ਕਰਨ ਲਈ ਅਗਾਹ ਵੱਲ ਭੇਜਣਾ ਹੈ। ਉਨ੍ਹਾਂ ਜਿਲ੍ਹਾਂ ਵਾਸੀਆ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਬਿਮਾਰੀ ਦੇ ਮੱਦੇਨਜ਼ਰ ਮੰਦਰ ਅੰਦਰ ਦਰਸ਼ਨ ਕਰਨ ਆਏ ਸ਼ਰਧਾਲੂ ਮਾਸਕ ਜਰੂਰ ਪਹਿਣ ਕੇ ਆਉਣ ਅਤੇ ਮੰਦਰ ਅੰਦਰ ਇਕੱਠ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੰਦਰ ਅੰਦਰ ਦਰਸ਼ਨ ਕਰਨ ਸਮੇਂ ਸ਼ਰਧਾਲੂ ਇੱਕ ਤੋਂ ਦੂਸਰੇ ਤੱਕ 2 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ 20 ਵਿਅਕਤੀ ਤੋਂ ਜਾਇਦਾ ਦਾ ਇਕੱਠ ਮੰਦਰ ਅੰਦਰ ਨਾ ਕੀਤਾ ਜਾਵੇ।  
                 ਐਸ.ਐਸ.ਪੀ ਸਾਹਿਬ ਜੀ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰਦਿਆ ਕਿਹਾ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਪੰਜਾਬ ਸਰਕਾਰ ਦੀਆ ਹਦਾਇਤਾ ਦੀ ਪਾਲਣਾ ਨਹੀ ਕਰ ਰਿਹਾ ਜਾਂ ਇਹੋ ਜਿਹਾ ਕਾਰਜ ਕਰ ਰਿਹਾ ਜਿਸ ਨਾਲ ਕਰੋਨਾ ਵਾਇਰਸ ਵਧਣ ਦਾ ਖਤਰਾ ਹੋਵੇ ਤਾਂ ਤੁਸੀ ਉਸ ਦੀ ਸਨੈਪ ਪਤੇ ਸਮੇਤ ਸਾਡੇ ਵਟੱਸ ਐਪ ਨੰਬਰ 80549-42100 ਤੇ ਲਿਖ ਕੇ ਭੇਜ ਸਕਦੇ ਹੋ ਜਾਂ ਕਾਲ ਕਰਕੇ ਦੱਸ ਸਕਦੇ ਹੋਂ।ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Comments

Popular posts from this blog

ਇਕ ਪੁੱਤ ਅਫਸਰ ਇਕ ਲੀਡਰ ਮਾਂ ਫੇਰ ਵੀ ਖੁੱਡੇ ਵਿਚ ਰਹਿਣ ਲਈ ਮਜ਼ਬੂਰ

   ਮਾਮਲਾ ਸ੍ਰੀ ਮੁਕਤਸਰ ਸਾਹਿਬ ਦਾ ਹੇ। ਸ਼ਹਿਰ ਦੇ ਬੂੜਾਗੁੱਜਰ ਰੋਡ ਦੀ ਇੱਕ ਗਲੀ 'ਚ ਖਾਲੀ ਪਏ ਪਲਾਟ 'ਚ 2 ਪਾਸਿਆਂ ਤੋਂ ਕਰੀਬ 2-3 ਫੁੱਟੀਆਂ ਮਿੱਟੀ ਦੇ ਗਾਰੇ ਨਾਲ ਕੱਢੀਆਂ ਕੰਧਾਂ ਤੇ ਉਪਰੋਂ ਪਲਾਈ ਦੇ ਟੁਕੜੇ ਰੱਖ ਕੇ ਬਣਾਈ ਛੱਤ ਤੇ ਇਹਨਾਂ ਕੰਧਾਂ ਦੇ ਵਿਚਕਾਰ ਪਈ ਬਜੁਰਗ ਮਾਤਾ ਹੋਕੇ ਲੈ ਰਹੀ ਸੀ। ਅੱਤ ਦੀ ਗਰਮੀ ਵਿਚ ਬਿਨਾਂ ਤਨ ਦੇ ਕੱਪੜਿਆਂ ਤੋਂ ਪਈ ਇਸ ਮਾਤਾ ਦੇ ਸਿਰ ਵਿਚ ਕੀੜੇ ਪੈ ਚੁੱਕੇ ਸਨ। ਇਸਦੀ ਸੂਚਨਾ ਆਸ-ਪਾਸ ਤੋਂ ਕਿਸੇ ਨੇ ਪੁਲਿਸ ਨੂੰ ਦਿੱਤੀ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਹਨਾ ਹਾਲਾਤ ਵੇਖ ਇਸ ਸਬੰਧੀ ਸਾਲਾਸਰ ਸੇਵਾ ਸੁਸਾਇਟੀ ਨੂੰ ਜਾਣੂੰ ਕਰਵਾਇਆ ਤਾਂ ਜੋਂ ਬਜੁਰਗ ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਜਾਵੇ। ਜਦ ਮੌਕੇ ਸੇਵਾ ਸੁਸਾਇਟੀ ਵਾਲੇ ਸੇਵਾਦਾਰ ਪਹੁੰਚੇ ਤਾਂ ਪਹਿਲੀ ਨਜਰੇ ਸਭ ਨੂੰ ਇੰਝ ਜਾਪਿਆ ਕਿ ਇਹ ਬਜੁਰਗ ਲਵਾਰਿਸ ਹੋਵੇਗੀ। ਪਰ ਜਦ ਪਤਾ ਲੱਗਾ ਕਿ ਇਸ ਮਾਤਾ ਦਾ ਇੱਕ ਪੁੱਤਰ ਇੱਕ ਰਾਜਸੀ ਪਾਰਟੀ ਦਾ ਆਗੂ ਹੈ ਅਤੇ ਇੱਕ ਪੁੱਤ ਚੰਗੀ ਨੌਕਰੀ ਤੇ ਹੈ  ਅਤੇ ਪੋਤਰੀ ਪੀ ਸੀ ਐਸ ਅਫਸਰ ਹੈ । ਪਰਿਵਾਰ ਵੱਲੋਂ ਇੱਕ ਵਿਅਕਤੀ ਨੂੰ ਇਸਦੀ ਸਾਂਭ ਸੰਭਾਲ ਦਾ ਕਹਿ ਇਸਨੂੰ ਅਜਿਹੀ ਥਾਂ ਤੇ ਰੱਖਿਆ ਤਾਂ ਜਿਸ ਨੂੰ ਵੇਖ ਸਭ ਜਿੱਥੇ ਹੈਰਾਨ ਹੋਏ, ਉੱਥੇ ਇਸ ਯੁੱਗ ਵਿਚ ਖੂਨ ਕਿਸ ਤਰ੍ਹਾਂ ਚਿੱਟਾ ਹੋ ਰਿਹਾ, ਇਹ ਸਭ ਦੇ ਸਾਹਮਣੇ ਸੀ। ਸੁਸਾਇਟੀ ਵੱਲੋਂ ਇਸ ਔਰਤ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ...

ਵੱਡਾ ਬਾਦਲ ਰਿਟਾਇਰ ਨਹੀਂ ਹੁੰਦਾ -ਮਾਨ

ਆਮ ਆਦਮੀ ਪਾਰਟੀ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਕਿਸਾਨ ਜਨ ਸਭਾ ਰੱਖੀ ਗਈ ਜਿਸਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਅਤੇ ਕਾਂਗਰਸੀ ਗੁੰਮਰਾਹ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਪਹਿਲਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਅਤੇ ਹੁਣ ਖੁਦ ਇਸਨੂੰ ਕਿਸਾਨ ਮਾਰੂ ਦੱਸ ਰਹੇ ਹਨ।।ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਇਹ ਸਨਾਵਰ ਸਕੂਲ ਵਿੱਚ ਪੜ੍ਹੇ ਹਨ।ਇਨ੍ਹਾਂ ਨੂੰ ਲੋਕਾਂ ਬਾਰੇ ਨਹੀਂ ਪਤਾ ਇਨ੍ਹਾਂ ਨੂੰ ਆਪਣੀਆਂ ਬੱਸਾਂ ਅਤੇ ਕਾਰੋਬਾਰਾ ਪਤਾ ਹੈ।  ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਮੈਂ ਕਿਸਾਨ ਹਾਂ ਉਹ ਦੱਸਣ ਕਿ ਉਹ ਕਿਹੜੀ ਫ਼ਸਲ ਬੀਜਦਾ ਹੈ ਜਿਨ੍ਹਾਂ ਨਾਲ ਹਜ਼ਾਰਾਂ ਬੱਸਾਂ ਅਤੇ ਅੈਨਾ ਕਾਰੋਬਾਰ ਬਣ ਗਿਆ ।ਉਨ੍ਹਾਂ ਦੱਸਿਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਤਾਂ ਫਾਹੇ ਲੈ ਰਹੇ ਉਹ ਕਰਜ਼ਾਈ ਨੇ ਉਹ ਸੜਕਾਂ ਤੇ ਬੈਠੇ ਉਹ ਟੋਲ ਪਲਾਜ਼ਿਆਂ ਤੇ ਬੈਠੇ ਹਨ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤਾਂ ਸਿਰਫ ਵੋਟਾਂ ਦੀ ਖੇਤੀ ਕਰਦੈ ਇਹਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿਕੰਦਰ ਨੂੰ ਹਰਾਇਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਬਿੱਲ ਪਾਸ ਕਰਕੇ ਪੰਗਾ ਲੈ ਲ...

ਕੋਟਕਪੂਰਾ ਵਿਚ ਦਾਜ਼ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ

ਜਸਵਿੰਦਰ ਸਿੰਘ ਜੱਸੀ-ਫਰੀਦਕੋਟ ਦੇ ਕੋਟਕਪੂਰਾ ਵਿਚ ਇਕ ਨਵ-ਵਿਹੁਤਾ ਦੀ ਭੇਦ ਭਰੇ ਹਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਸਹੌਰੇ ਪਰਿਵਾਰ ਤੇ ਕੋਈ ਜਹਿਰੀਲੀ ਵਸਤੂ ਦੇ ਕੇ ਮਾਰਨ ਦੇ ਇਲਜਾਂਮ ਲਗਾਏ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਲਾਸ ਨੂੰ ਕਬਜੇ ਵਿਚ ਲੈ ਕੇ ਪੋਸਟਰਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਦਿਦਿਆਂ ਮ੍ਰਿਤਕ ਦੇ ਭਰਾ ਅਤੇ ਚਾਚੇ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਜਿਸ ਦਾ ਨਾਮ ਜੋਤੀ ਸੀ ਦੀ ਕਰੀਬ 8 ਮਹੀਨੇ ਪਹਿਲਾਂ ਕੋਟਕਪੂਰਾ ਵਿਖੇ ਸ਼ਾਦੀ ਕੀਤੀ ਸੀ। ਉਹਨਾਂ ਦੱਸਿਆ ਕਿ ਉਦੋਂ ਤੋਂ ਹੀ ਸਹੌਰੇ ਪਰਿਵਾਰ ਵਾਲੇ ਦਾਜ ਦਹੇਜ ਲਿਉਣ ਲਈ ਉਹਨਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸਨ। ਉਹਨਾਂ ਦੱਸਿਆ ਕਿ ਕਈ ਵਾਰ ਪੰਚਾਇਤੀ ਤੌਰ ਤੇ ਉਹਨਾਂ ਨੂੰ ਸਮਝਾਇਆ ਵੀ ਗਆ ਸੀ ਪਰ ਉਹ ਬਾਜ ਨਹੀਂ ਆਏ ਅਤੇ ਹੁਣ ਬੀਤੇ ਕਈ ਦਿਨਾਂ ਤੋਂ ਏਸੀ ਦੀ ਮੰਗ ਕਰ ਰਹੇ ਸਨ। ਉਹਨਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਹਨ ਇਸ ਲਈ ਏਸੀ ਨਹੀਂ ਦੇ ਸਕੇ ਜਿਸ ਦੇ ਚਲਦੇ ਬੀਤੇ ਕੱਲ੍ਹ ਉਹਨਾਂ ਨੂੰ ਫੋਨ ਆਇਆ ਕਿ ਜੋਤੀ ਨੂੰ ਬੁਖਾਰ ਹੈ ਅਤੇ ਇਹ ਦਵਾਈ ਨਹੀਂ ਲੈ ਰਹੀ ਜਦ ਉਹਨਾਂ ਘਰ ਜਾ ਕੇ ਵੇਖਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਉਹਨਾ ਦੋਸ਼ ਲਗਾਏ ਕੇ ਉਹਨਾਂ ਦੀ ਲੜਕੀ ਨੂੰ ਸਹੌਰੇ ਪਰਿਵਾਰ ਨੇ ਕੋਈ ਜਹਿਰੀਲੀ ਵਸਤੂ ਦੇ ਕੇ ਮਾਰ ਦਿੱਤਾ ਹੈ।ਉਹਨਾ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਸਹੌਰੇ ਪਰਿਵਾਰ ...