ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਅਲਜਬਰ ਸੁਖਜਿੰਦਰ ਸਿੰਘ ਕਾਉਣੀ ਨੇ ਅੱਜ ਭਦੌੜ ਦਿੜਬਾ ਦੇ ਆਪ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ ।ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਲੋਕਾਂ ਲੋਕਾਂ ਦੀ ਆਵਾਜ਼ ਬਣ ਸਕਦੀ ਹੈ ਕਿਉਂਕਿ ਅਕਾਲੀ ਅਤੇ ਕਾਂਗਰਸੀ ਦੋਵੇਂ ਲੰਮੇ ਸਮੇਂ ਤੋਂ ਮਿਲ ਕੇ ਲੋਕਾਂ ਨੂੰ ਗੁਮਰਾਹ ਕਰ ਕੇ ਵਾਰੋ ਵਾਰੀ ਸਰਕਾਰ ਬਣਾ ਰਹੇ ਹਨ ।ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਆਪ ਵਰਕਰ ਹਾਜ਼ਰ ਸਨ ।
ਮਾਮਲਾ ਸ੍ਰੀ ਮੁਕਤਸਰ ਸਾਹਿਬ ਦਾ ਹੇ। ਸ਼ਹਿਰ ਦੇ ਬੂੜਾਗੁੱਜਰ ਰੋਡ ਦੀ ਇੱਕ ਗਲੀ 'ਚ ਖਾਲੀ ਪਏ ਪਲਾਟ 'ਚ 2 ਪਾਸਿਆਂ ਤੋਂ ਕਰੀਬ 2-3 ਫੁੱਟੀਆਂ ਮਿੱਟੀ ਦੇ ਗਾਰੇ ਨਾਲ ਕੱਢੀਆਂ ਕੰਧਾਂ ਤੇ ਉਪਰੋਂ ਪਲਾਈ ਦੇ ਟੁਕੜੇ ਰੱਖ ਕੇ ਬਣਾਈ ਛੱਤ ਤੇ ਇਹਨਾਂ ਕੰਧਾਂ ਦੇ ਵਿਚਕਾਰ ਪਈ ਬਜੁਰਗ ਮਾਤਾ ਹੋਕੇ ਲੈ ਰਹੀ ਸੀ। ਅੱਤ ਦੀ ਗਰਮੀ ਵਿਚ ਬਿਨਾਂ ਤਨ ਦੇ ਕੱਪੜਿਆਂ ਤੋਂ ਪਈ ਇਸ ਮਾਤਾ ਦੇ ਸਿਰ ਵਿਚ ਕੀੜੇ ਪੈ ਚੁੱਕੇ ਸਨ। ਇਸਦੀ ਸੂਚਨਾ ਆਸ-ਪਾਸ ਤੋਂ ਕਿਸੇ ਨੇ ਪੁਲਿਸ ਨੂੰ ਦਿੱਤੀ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਹਨਾ ਹਾਲਾਤ ਵੇਖ ਇਸ ਸਬੰਧੀ ਸਾਲਾਸਰ ਸੇਵਾ ਸੁਸਾਇਟੀ ਨੂੰ ਜਾਣੂੰ ਕਰਵਾਇਆ ਤਾਂ ਜੋਂ ਬਜੁਰਗ ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਜਾਵੇ। ਜਦ ਮੌਕੇ ਸੇਵਾ ਸੁਸਾਇਟੀ ਵਾਲੇ ਸੇਵਾਦਾਰ ਪਹੁੰਚੇ ਤਾਂ ਪਹਿਲੀ ਨਜਰੇ ਸਭ ਨੂੰ ਇੰਝ ਜਾਪਿਆ ਕਿ ਇਹ ਬਜੁਰਗ ਲਵਾਰਿਸ ਹੋਵੇਗੀ। ਪਰ ਜਦ ਪਤਾ ਲੱਗਾ ਕਿ ਇਸ ਮਾਤਾ ਦਾ ਇੱਕ ਪੁੱਤਰ ਇੱਕ ਰਾਜਸੀ ਪਾਰਟੀ ਦਾ ਆਗੂ ਹੈ ਅਤੇ ਇੱਕ ਪੁੱਤ ਚੰਗੀ ਨੌਕਰੀ ਤੇ ਹੈ ਅਤੇ ਪੋਤਰੀ ਪੀ ਸੀ ਐਸ ਅਫਸਰ ਹੈ । ਪਰਿਵਾਰ ਵੱਲੋਂ ਇੱਕ ਵਿਅਕਤੀ ਨੂੰ ਇਸਦੀ ਸਾਂਭ ਸੰਭਾਲ ਦਾ ਕਹਿ ਇਸਨੂੰ ਅਜਿਹੀ ਥਾਂ ਤੇ ਰੱਖਿਆ ਤਾਂ ਜਿਸ ਨੂੰ ਵੇਖ ਸਭ ਜਿੱਥੇ ਹੈਰਾਨ ਹੋਏ, ਉੱਥੇ ਇਸ ਯੁੱਗ ਵਿਚ ਖੂਨ ਕਿਸ ਤਰ੍ਹਾਂ ਚਿੱਟਾ ਹੋ ਰਿਹਾ, ਇਹ ਸਭ ਦੇ ਸਾਹਮਣੇ ਸੀ। ਸੁਸਾਇਟੀ ਵੱਲੋਂ ਇਸ ਔਰਤ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ...
Comments
Post a Comment