ਰਣਜੀਤ ਗਿੱਲ ਦੋਦਾ(ਸ਼੍ਰੀ ਮੁਕਤਸਰ ਸਾਹਿਬ)-ਆਸਰਾ ਫਾਊਂਡੇਸ਼ਨ ਵੱਲੋ ਗਿੱਦੜਬਾਹਾ ਦੇ ਪਿੰਡ ਮਧੀਰ 'ਚ ਹਲਕਾ ਵਿਧਾਇਕ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਦੀ ਅਗਵਾਈ 'ਚ ਰੋਟਰੀ ਕੱਲਬ ਦੇ ਸਹਿਯੋਗ ਨਾਲ ਕੈਂਸਰ ਜਾਂਚ ਕੈਪ ਲਾਇਆ ਗਿਆ ਜਿਸ 'ਚ 190 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਗਈ। ਇਸ ਜਾਣਕਾਰੀ ਦਿੰਦਿਆ ਵੜਿੰਗ ਨੇ ਦੱਸਿਆ ਕਿ ਕੈਂਸਰ ਮੁਕਤ ਅਭਿਆਨ ਤਹਿਤ ਗਿੱਦੜਬਾਹਾ ਹਲਕੇ 'ਚ ਕੈਂਪ ਲਾਏ ਜਾ ਰਹੇ ਹਨ ਜੋ ਕੈਂਸਰ ਸਬੰਧੀ ਲੋਕਾ ਨੂੰ ਪਿੰਡ 'ਚ ਹੀ ਸਹੂਲਤ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਮਧੀਰ 'ਚ ਲਾਏ ਕੈਂਪ 'ਚ ਵੱਡੀ ਗਿਣਤੀ 'ਚ ਮਰੀਜ਼ ਆਏ ਅਤੇ 130 ਮਰੀਜ਼ਾਂ ਦੀ ਕੈਂਸਰ ਸਕਰੀਨਿੰਗ ਕੀਤੀ ਗਈ ਅਤੇ 60 ਮਰੀਜ਼ਾਂ ਦੀ ਓਪੀ ਡੀ ਅਤੇ 22 ਮਰੀਜ਼ਾਂ ਦੇ ਪੈਪ ਸਮੀਅਰ ਟੈਸਟ,1 ਮਰੀਜ਼ ਦੀ ਮੌਮੋਗ੍ਰਾਫੀ ਟੈਸਟ ,58 ਦੀ ਐਚ ਬੀ ਟੈਸਟ ਅਤੇ 64 ਦੇ ਆਰਬੀਐਸ ਟੈਸਟ ਕੀਤੇ ਗਏ।