ਮੋਦੀ ਸਰਕਾਰ ਵਿਰੁੱਧ ਰੋਸ ਦੋਦਾ-ਕਾਲੀ ਖੇਤੀ ਕਨੂੰਨਾਂ ਦੇ ਖਿਲਾਫ ਕਿਸਾਨਾਂ ਅੰਦਰ ਰੋਸ ਵਜੋਂ ਵਿਰੋਧ ਹੈ ਇਸ ਪ੍ਰਕਾਰ ਦਾ ਸਮਾਂ ਸਵੇਰ ਚੁੱਕਿਆ ਹੈ ਕਿ ਕਿਸਾਨਾਂ ਦੇ ਸਮਾਗਮਾਂ ਵਿੱਚ ਵੀ ਖੁਸ਼ੀ ਦੇ ਪਲਾਂ ਦੌਰਾਨ ਕੇਂਦਰ ਸਰਕਾਰ ਦਾ ਡਟਵਾਂ ਵਿਰੋਧ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਆਸਾ ਬੁੱਟਰ ਵਿੱਚ ਜਗਤਾਰ ਸਿੰਘ ਦੇ ਲੜਕੇ ਹਰਵਿੰਦਰ ਸਿੰਘ ਦੇ ਵਿਆਹ ਵਿੱਚ ਜਾਗੋ ਦੀ ਰਸਮ ਵਿੱਚ ਦੌਰਾਨ ਦੇਖ਼ਣ ਨੂੰ ਮਿਲਿਆ। ਵਿਆਹ ਸਮਾਗਮ ਦੌਰਾਨ ਮੋਦੀ ਸਰਕਾਰ ਦੁਆਰਾ ਬਣਾਏ ਕਾਲੇ ਖੇਤੀ ਕਨੂੰਨਾਂ ਦਾ ਵਿਰੋਧ ਪ੍ਰਗਟ ਕਰ ਰਹੇ ਰਿਸ਼ਤੇਦਾਰ ਕਿਸਾਨ ਸੁਖਦੇਵ ਸਿੰਘ ਨੇ ਆਖਿਆ ਕਿ ਕਣਕ ਦੀ ਫਸਲ ਦੀ ਬੀਜਣ ਤੋਂ ਬਾਅਦ ਕਿਸਾਨ ਕੋਲ ਵਿਹਲਾ ਸਮਾਂ ਹੁੰਦਾ ਹੈ ਕਿ ਉਹ ਇਸ ਸਮੇਂ ਦੌਰਾਨ ਆਪਣੇ ਬੱਚਿਆਂ ਦੇ ਵਿਆਹ, ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਸਮਾਗਮ ਕਰ ਸਕੇ। ਪਰ ਇਸ ਵਾਰ ਮੋਦੀ ਸਰਕਾਰ ਨੇ ਕਿਸਾਨਾਂ ਤੇ ਕਾਲੇ ਕਨੂੰਨ ਥੋਪਕੇ ਕਿਸਾਨਾਂ ਨੂੰ ਰੋਸ ਪ੍ਰਦਰਸ਼ਨਾਂ ਦੇ ਰਾਹ ਤੋਰ ਦਿੱਤਾ ਹੈ। ਜਿਸਦੇ ਚਲਦਿਆਂ ਸਰਕਾਰ ਦਾ ਵਿਰੋਧ ਕਰਨਾ ਉਨ੍ਹਾਂ ਦੀ ਨਸ ਨਸ ਵਿੱਚ ਸ਼ਾਮਲ ਹੋ ਚੁੱਕਿਆ ਹੈ ਅਤੇ ਕੋਈ ਖੁਸ਼ੀ ਸਮਾਗਮ ਹੁਣ ਮੋਦੀ ਸਰਕਾਰ ਦੇ ਵਿਰੋਧ ਨੂੰ ਪ੍ਰਗਟ ਕੀਤੇ ਪੂਰਾ ਹੋਇਆ ਨਹੀਂ ਮੰਨਿਆ ਜਾ ਸਕਦਾ।
ਮਾਨਯੋਗ ਸ਼੍ਰੀਮਤੀ ਡੀ. ਸੁਡਰਵਿਲੀ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ, ਸ਼੍ਰੀ ਰਾਜਪਾਲ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ(ਇੰਨਵੈ) ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਗੁਰਤੇਜ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਗਿੱਦੜਬਾਹਾ ਜੀ ਦੀ ਯੋਗ ਅਗਵਾਈ ਹੇਠ ਇੰਸ: ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਗਿੱਦੜਬਾਹਾ ਨੇ ਮੁਕੱਦਮਾ ਨੰਬਰ 274 ਮਿਤੀ 12.10.2020 ਅ/ਧ 379-ਬੀ , 148,149 IPC ਹਿੰ:ਦੰ: ਥਾਣਾ ਗਿੱਦੜਬਾਹਾ ਦੇ ਨਾਮਲੂਮ ਦੋਸ਼ੀਆ ਨੂੰ ਟਰੇਸ ਕਰ ਲਿਆ ਹੈ। ਮਿਤੀ 12.10.2020 ਨੂੰ ਪੁਲਿਸ ਕੰਟਰੋਲ ਰੂਮ ਸ਼੍ਰੀ ਮੁਕਤਸਰ ਸਾਹਿਬ ਤੋ ਥਾਣਾ ਗਿੱਦੜਬਾਹਾ ਫੋਨ ਮੋਸੂਲ ਹੋਇਆ ਕਿ ਪੁਲ ਨਹਿਰਾ ਜੋੜੀਆ ਪਿੰਡ ਗੁਰੂਸਰ ਤੋ ਵਿਚਕਰਾਲੀ ਪਟੜੀ ਪਰ 200 ਮੀਟਰ ਪਰ 6/7 ਅਣਪਛਾਤੇ ਵਿਅਕਤੀਆ ਨੇ ਸੁਖਰਾਜ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਆਕਲੀਆ ਕਲਾ ਅਤੇ ਉਸਦੇ ਦੋਸਤ ਮਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਆਕਲੀਆ ਕਲਾ ਪਾਸੋ 18000 ਰੁਪਏ ਕਰੰਸੀ ਨੋਟ ਅਤੇ ਉਹਨਾਂ ਦੇ ਮੋਬਾਇਲ ਫੋਨ, ਪਿੱਠੂ ਬੈਗ ਜਿਸ ਵਿੱਚ ਉਹਨਾਂ ਦੇ ਜਰੂਰੀ ਕਾਗਜਾਤ ਸਨ ਅਤੇ ਉਹਨਾਂ ਦਾ ਮੋਟਰਸਾਇਕਲ ਨੰਬਰ ਪੀ.ਬੀ-30-ਏ.ਜੀ-1148 ਮਾ...