ਮਾਮਲਾ ਸ੍ਰੀ ਮੁਕਤਸਰ ਸਾਹਿਬ ਦਾ ਹੇ। ਸ਼ਹਿਰ ਦੇ ਬੂੜਾਗੁੱਜਰ ਰੋਡ ਦੀ ਇੱਕ ਗਲੀ 'ਚ ਖਾਲੀ ਪਏ ਪਲਾਟ 'ਚ 2 ਪਾਸਿਆਂ ਤੋਂ ਕਰੀਬ 2-3 ਫੁੱਟੀਆਂ ਮਿੱਟੀ ਦੇ ਗਾਰੇ ਨਾਲ ਕੱਢੀਆਂ ਕੰਧਾਂ ਤੇ ਉਪਰੋਂ ਪਲਾਈ ਦੇ ਟੁਕੜੇ ਰੱਖ ਕੇ ਬਣਾਈ ਛੱਤ ਤੇ ਇਹਨਾਂ ਕੰਧਾਂ ਦੇ ਵਿਚਕਾਰ ਪਈ ਬਜੁਰਗ ਮਾਤਾ ਹੋਕੇ ਲੈ ਰਹੀ ਸੀ। ਅੱਤ ਦੀ ਗਰਮੀ ਵਿਚ ਬਿਨਾਂ ਤਨ ਦੇ ਕੱਪੜਿਆਂ ਤੋਂ ਪਈ ਇਸ ਮਾਤਾ ਦੇ ਸਿਰ ਵਿਚ ਕੀੜੇ ਪੈ ਚੁੱਕੇ ਸਨ। ਇਸਦੀ ਸੂਚਨਾ ਆਸ-ਪਾਸ ਤੋਂ ਕਿਸੇ ਨੇ ਪੁਲਿਸ ਨੂੰ ਦਿੱਤੀ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਹਨਾ ਹਾਲਾਤ ਵੇਖ ਇਸ ਸਬੰਧੀ ਸਾਲਾਸਰ ਸੇਵਾ ਸੁਸਾਇਟੀ ਨੂੰ ਜਾਣੂੰ ਕਰਵਾਇਆ ਤਾਂ ਜੋਂ ਬਜੁਰਗ ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਜਾਵੇ। ਜਦ ਮੌਕੇ ਸੇਵਾ ਸੁਸਾਇਟੀ ਵਾਲੇ ਸੇਵਾਦਾਰ ਪਹੁੰਚੇ ਤਾਂ ਪਹਿਲੀ ਨਜਰੇ ਸਭ ਨੂੰ ਇੰਝ ਜਾਪਿਆ ਕਿ ਇਹ ਬਜੁਰਗ ਲਵਾਰਿਸ ਹੋਵੇਗੀ। ਪਰ ਜਦ ਪਤਾ ਲੱਗਾ ਕਿ ਇਸ ਮਾਤਾ ਦਾ ਇੱਕ ਪੁੱਤਰ ਇੱਕ ਰਾਜਸੀ ਪਾਰਟੀ ਦਾ ਆਗੂ ਹੈ ਅਤੇ ਇੱਕ ਪੁੱਤ ਚੰਗੀ ਨੌਕਰੀ ਤੇ ਹੈ ਅਤੇ ਪੋਤਰੀ ਪੀ ਸੀ ਐਸ ਅਫਸਰ ਹੈ । ਪਰਿਵਾਰ ਵੱਲੋਂ ਇੱਕ ਵਿਅਕਤੀ ਨੂੰ ਇਸਦੀ ਸਾਂਭ ਸੰਭਾਲ ਦਾ ਕਹਿ ਇਸਨੂੰ ਅਜਿਹੀ ਥਾਂ ਤੇ ਰੱਖਿਆ ਤਾਂ ਜਿਸ ਨੂੰ ਵੇਖ ਸਭ ਜਿੱਥੇ ਹੈਰਾਨ ਹੋਏ, ਉੱਥੇ ਇਸ ਯੁੱਗ ਵਿਚ ਖੂਨ ਕਿਸ ਤਰ੍ਹਾਂ ਚਿੱਟਾ ਹੋ ਰਿਹਾ, ਇਹ ਸਭ ਦੇ ਸਾਹਮਣੇ ਸੀ। ਸੁਸਾਇਟੀ ਵੱਲੋਂ ਇਸ ਔਰਤ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿਥੇ ਮੁੱਢਲੀ ਸਹਾਇਤਾ ਤੋਂ ਬਾਅਦ ਇਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਇਸ ਦਰਮਿਆਨ ਹੀ ਸੂਚਨਾ ਇਸ ਬਜੁਰਗ ਔਰਤ ਦੇ ਪੁੱਤਰ ਨੂੰ ਦਿੱਤੀ ਗਈ ਤੇ ਫਿਰ ਲੋਕਾਂ ਨੇ ਉਸਨੂੰ ਲਾਹਨਤਾਂ ਵੀ ਪਾਈਆ। ਸਰਕਾਰੀ ਹਸਪਤਾਲ ਵਿਚ ਪਹੁੰਚਿਆ ਬਜੁਰਗ ਮਾਤਾ ਦਾ ਪੁੱਤ ਕੈਮਰੇ ਦੀ ਅੱਖ ਤੋਂ ਬਚਦਾ ਰਿਹਾ ਅਤੇ ਜਦ ਡਾਕਟਰਾਂ ਨੂੰ ਫਰੀਦਕੋਟ ਰੈਫਰ ਕੀਤਾ ਤਾਂ ਹਾਲਾਤ ਵੇਖ ਉਹ ਬਜੁਰਗ ਦੇ ਨਾਲ ਇਲਾਜ ਲਈ ਫਰੀਦਕੋਟ ਗਿਆ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਤਾ ਦਾ ਇੱਕ ਪੁੱਤਰ ਜਿਥੇ ਇੱਕ ਨਵੀਂ ਬਣੀ ਰਾਜਸੀ ਪਾਰਟੀ ਦਾ ਆਗੂ ਹੈ, ਉੱਥੇ ਇੱਕ ਪੁੱਤਰ ਸਰਕਾਰੀ ਨੌਕਰੀ ਤੇ ਹੈ। ਉੱਥੇ ਹੀ ਮਾਤਾ ਦੀ ਪੋਤਰੀ ਵੀ ਪੀ ਸੀ ਐਸ ਅਫ਼ਸਰ ਹੈ। ਮਾਤਾ ਦੀ ਸਾਂਭ ਸੰਭਾਲ ਲਈ ਕਥਿਤ ਤੌਰ ਤੇ ਇਹਨਾ ਮਾਤਾ ਕਿਸੇ ਵਿਅਕਤੀ ਦੇ ਘਰ ਵਿਚ ਛੱਡੀ ਹੋਈ ਸੀ ਅਤੇ ਉਹ ਵਿਅਕਤੀ ਇਸ ਤਰ੍ਹਾਂ ਖਾਲੀ ਪਲਾਟ ਵਿਚ ਮਾਤਾ ਨੂੰ ਰੱਖ ਰਿਹਾ ਸੀ
ਆਮ ਆਦਮੀ ਪਾਰਟੀ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਕਿਸਾਨ ਜਨ ਸਭਾ ਰੱਖੀ ਗਈ ਜਿਸਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਅਤੇ ਕਾਂਗਰਸੀ ਗੁੰਮਰਾਹ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਪਹਿਲਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਅਤੇ ਹੁਣ ਖੁਦ ਇਸਨੂੰ ਕਿਸਾਨ ਮਾਰੂ ਦੱਸ ਰਹੇ ਹਨ।।ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਇਹ ਸਨਾਵਰ ਸਕੂਲ ਵਿੱਚ ਪੜ੍ਹੇ ਹਨ।ਇਨ੍ਹਾਂ ਨੂੰ ਲੋਕਾਂ ਬਾਰੇ ਨਹੀਂ ਪਤਾ ਇਨ੍ਹਾਂ ਨੂੰ ਆਪਣੀਆਂ ਬੱਸਾਂ ਅਤੇ ਕਾਰੋਬਾਰਾ ਪਤਾ ਹੈ। ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਮੈਂ ਕਿਸਾਨ ਹਾਂ ਉਹ ਦੱਸਣ ਕਿ ਉਹ ਕਿਹੜੀ ਫ਼ਸਲ ਬੀਜਦਾ ਹੈ ਜਿਨ੍ਹਾਂ ਨਾਲ ਹਜ਼ਾਰਾਂ ਬੱਸਾਂ ਅਤੇ ਅੈਨਾ ਕਾਰੋਬਾਰ ਬਣ ਗਿਆ ।ਉਨ੍ਹਾਂ ਦੱਸਿਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਤਾਂ ਫਾਹੇ ਲੈ ਰਹੇ ਉਹ ਕਰਜ਼ਾਈ ਨੇ ਉਹ ਸੜਕਾਂ ਤੇ ਬੈਠੇ ਉਹ ਟੋਲ ਪਲਾਜ਼ਿਆਂ ਤੇ ਬੈਠੇ ਹਨ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤਾਂ ਸਿਰਫ ਵੋਟਾਂ ਦੀ ਖੇਤੀ ਕਰਦੈ ਇਹਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿਕੰਦਰ ਨੂੰ ਹਰਾਇਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਬਿੱਲ ਪਾਸ ਕਰਕੇ ਪੰਗਾ ਲੈ ਲ...
Comments
Post a Comment