ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਜੀ ਪੁਲਿਸ ਮੈਡਲ ਨਾਲ ਸਨਮਾਨਿਤ
ਸ੍ਰੀ ਮੁਕਤਸਰ ਸਾਹਿਬ -ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਡਿਉਟੀ ਨਿਭਾ ਰਹੇ ਸ੍ਰੀ ਕੁਲਵੰਤ ਰਾਏ ਪੀ.ਪੀ.ਐਸ, ਐਸ.ਪੀ (ਪੀ.ਬੀ.ਆਈ) ਜੀ ਨੂੰ ਆਪਣੀ ਨੌਕਰੀ ਦੌਰਾਨ ਚੰਗੀਆਂ ਸੇਵਾਵਾ ਬਦਲੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਪੁਲਿਸ ਮੈਡਲ(ਪੀ.ਐਮ ਆਫ ਮੈਟਰੀਮੋਰੀਅਸ ਸੇਵਾਵਾਂ) ਨਾਲ ਨਵਾਜਿਆ ਗਿਆ। ਇਹ ਪੁਲਿਸ ਮੈਡਲ ਲਈ ਭਾਰਤ ਵਿੱਚੋਂ 631 ਕ੍ਰਮਚਾਰੀਆਂ/ਅਧਿਕਾਰੀਆ ਨੂੰ ਚੁਣਿਆ ਗਿਆ ਹੈ। ਪੂਰੇ ਭਾਰਤ ਦੇ 631 ਕ੍ਰਮਚਾਰੀਆਂ ਵਿੱਚੋਂ ਪੰਜਾਬ ਦੇ 13 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਨਾਮ ਸ਼ਾਮਲ ਹਨ। ਇਨ੍ਹਾਂ 13
ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵਿਚੋਂ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਐਸ.ਪੀ ਸ੍ਰੀ ਕੁਲਵੰਤ ਰਾਏ ਜੀ ਨੂੰ ਚੁਣਿਆ ਗਿਆ ਹੈ। ਗੱਲ ਕਰਦੇ ਹਾਂ ਸ੍ਰੀ ਕੁਲਵੰਤ ਰਾਏ ਜੀ ਦੀਆਂ ਪੁਲਿਸ ਡਿਉਟੀਆਂ ਦੀਆਂ ਸੇਵਾਵਾਂ ਦੀ ਸ੍ਰੀ ਐਸ.ਪੀ ਕੁਲਵੰਤ ਰਾਏ ਜੀ ਸੰਨ 1988-89 ਵਿੱਚ ਸਪੋਟਰਸ ਕੋਟੇ ਵਿੱਚ ਜੂਆਇਨ ਕੀਤਾ ਅਤੇ ਆਪਣੀ ਵਧੀਆ ਡਿਉਟੀ ਅਤੇ ਸਖਤ ਮਿਹਨਤ ਸਦਕਾ ਇਸ ਟਇਮ ਐਸ.ਪੀ ਰੈਂਕ ਤੇ ਡਿਉਟੀ ਕਰ ਰਹੇ ਹਨ।ਐਸ.ਪੀ ਜੀ ਨੇ ਦੱਸਿਆਂ ਕਿ ਉਹ ਬਤੌਰ ਵਿਜੀਲੈਂਸ ਬਿਉਰੋ ਵਿੱਚ 12 ਸਾਲ ਵੱਖ- ਵੱਖ ਅਦਾਰਿਆ ਤੇ ਡਿਉਟੀ ਕੀਤੀ ਇਸ ਦੌਰਾਨ ਇਨ੍ਹਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਨੇ ਦੱਸਿਆਂ ਕਿ ਬਤੌਰ ਡੀ.ਐਸ.ਪੀ ਸਿਟੀ ਗੁਰਦਾਸਪੁਰ ਹੁੰਦਿਆਂ ਉਸ ਟਾਇਮ ਇਨ੍ਹਾਂ ਨੂੰ ਵਧੀਆ ਸੇਵਾਵਾਂ ਬਦਲੇ ਡੀ.ਜੀ.ਪੀ ਡਿਸਕ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਨਾਲ ਹੀ ਇਨ੍ਹਾਂ ਵੱਲੋਂ ਕਰੋਨਾ ਵਿੱਚ ਵੀ ਨੌਡਲ ਅਫਸਰ ਕਰੋਨਾ ਡਿਉਟੀ ਨਿਭਾ ਰਹੇ ਹਨ ਅਤੇ ਇਨ੍ਹਾਂ ਵੱਲੋਂ ਨਸ਼ਿਆਂ ਦੇ ਸਦਾਗਰ ਨੂੰ ਫੜ੍ਹ ਕੇ ਉਨ੍ਹਾਂ ਨੂੰ ਵੀ ਠੱਲ ਪਾਈ।
Comments
Post a Comment