ਅੱਜ ਦਿਹਾਤੀ ਪ੍ਰੈਸ ਕਲੱਬ ਦੋਦਾ ਦੇ ਦਫ਼ਤਰ ਵਿਖੇ ਦਿਹਾਤੀ ਖੇਤਰ ਵਿੱਚ ਕੰਮ ਕਰਦੇ ਪੱਤਰਕਾਰਾਂ ਨੂੰ ਵਧੀਆਂ ਸੇਵਾਵਾਂ ਦੇਣ ਬਦਲੇ ਸਮਾਜ ਸੇਵੀ ਰਛਪਾਲ ਸਿੰਘ ਛੱਤਿਆਣਾ ਵੱਲੋਂ ਵਿਸ਼ੇਸ਼ ਤੌਰ ਤੇ ਕਲੱਬ ਪਹੁੰਚ ਕੇ
ਸਨਮਾਨਤ ਕੀਤਾ ਗਿਆ! ਇਸ ਮੌਕੇ ਉਨ੍ਹਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਿਹਾਤੀ ਪ੍ਰੈਸ ਕਲੱਬ ਦੇ ਸਮੂਹ ਮੈਂਬਰਾਂ ਨੇ ਕਰੋਨਾ ਕਾਲ ਦੇ ਦੌਰਾਨ ਨਿਰਪੱਖ ਢੰਗ ਨਾਲ ਪੱਤਰਕਾਰੀ ਕਰਕੇ ਜਿੱਥੇ ਲੋਕਾਂ ਨੂੰ ਜਾਗਰੂਕ ਕੀਤਾ ਉੱਥੇ ਹੀ ਸਮੇਂ ਸਮੇਂ ਤੇ ਇਸ ਕਲੱਬ ਦੇ ਮੈਂਬਰਾਂ ਵੱਲੋਂ ਲੋਕਾਂ ਦੀਆਂ ਸਮੱਸਿਆ ਨੂੰ ਵੀ ਉਠਾਇਆ ਉਠਾਇਆ ਜਾਂਦਾ ਇਸ ਲਈ ਅਸੀਂ ਅੱਜ ਵਿਸ਼ੇਸ਼ ਤੌਰ ਤੇ ਸਮੂਹ ਦਿਹਾਤੀ ਪ੍ਰੈਸ ਕਲੱਬ ਦੋਦਾ ਦੇ ਪੱਤਰਕਾਰਾਂ ਦਾ ਸਨਮਾਨ ਕਰਨ ਲਈ ਪਹੁੰਚੇ ਹਾਂ !ਉਪਰੰਤ ਕਲੱਬ ਦੇ ਪ੍ਰਧਾਨ ਜਸਵੀਰ ਸਿੰਘ ਭੁੱਲਰ ਨੇ ਸਮਾਜ ਸੇਵੀ ਰਛਪਾਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਸਾਡੇ ਸਾਡੇ ਹੌਾਸਲੇ ਹੋਰ ਬੁਲੰਦ ਹੁੰਦੇ ਹਨ।ਇਸ ਮੌਕੇ ਲਖਵੀਰ ਸ਼ਰਮਾ ਚੇਅਰਮੈਨ, ਰਾਜਵਿੰਦਰ ਬਰਾੜ ਵਕੀਲ ਬਰਾੜ ,ਦਵਿੰਦਰ ਬਾਗਲਾ ਰਣਜੀਤ ਗਿੱਲ ਅਤੇ ਅਸ਼ੋਕ ਯਾਦਵ ਹਾਜ਼ਰ ਸਨ
Comments
Post a Comment