ਨੌਜਵਾਨਾਂ ਦੇ ਦੋ ਗੁੱਟ ਆਪਸ ਵਿਚ ਭਿੜ ਗਏ ਅਤੇ ਖੂਨੀ ਝੜਪ ਵਿਚ ਸਿੱਧੀਆਂ ਗੋਲੀਆਂ ਚੱਲਣ ਅਤੇ ਤੇਜਧਾਰ ਹਥਿਆਰਾਂ ਨਾਲ 7 ਨੌਜ਼ਵਾਨ ਦੇ ਜਖਮੀ ਹੋਣ ਦਾ ਸਮਾਚਾਰ ਹੈ। ਦੋ ਨੌਜ਼ਵਾਨ ਗੰਭੀਰ ਜਖਮੀਂ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਨੌਜਵਾਨ ਬੀਤੇ ਦਿਨੀ ਆਪਸ ਵਿਚ ਝਗੜੇ ਸਨ। ਜਿਸ ਉਪਰੰਤ ਦੋਵਾਂ ਧਿਰਾਂ ਦੇ ਨੌਜਾਵਾਨਾਂ ਨੇ ਟਾਇਮ ਬੰਨ ਲਿਆ ਅੱਜ ਪਿੰਡ ਹੁਸਨਰ ਤੋਂ ਪਿੰਡ ਗੁਰੂਸਰ ਨੂੰ ਜਾਂਦੀ ਸੜਕ 'ਤੇ ਨਹਿਰਾਂ ਦੇ ਪੁਲ ਨੇੜੇ, ਸਿੱਧੂ ਨਰਸਰੀ ਕੋਲ ਅਬਾਦੀ ਤੋਂ ਦੂਰ ਸੈਂਕੜਿਆ ਦੀ ਗਿਣਤੀ ਵਿਚ ਇਕੱਠੇ ਹੋਏ ਨੌਜਵਾਨਾਂ ਨੇ ਅਹਮੋਂ ਸਾਹਮਣੀ ਲੜਾਈ ਵਿਚ ਇਕ ਦੂਜੇ 'ਤੇ ਫਾਇਰਿੰਗ ਅਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਨ੍ਹਾਂ ਨੌਜਵਾਨਾਂ ਵਿਚ ਪਿੰਡ ਗੁਰੂਸਰ, ਹੁਸਨਰ, ਮਧੀਰ ਆਦਿ ਪਿੰਡਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡਾਂ ਦੇ ਨੌਜਵਾਨ ਸ਼ਾਮਲ ਦੱਸੇ ਜਾ ਰਹੇ ਹਨ। ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਪਹੁੰਚੇ 7 ਜਖਮੀਆਂ ਵਿਚੋਂ ਇਕ ਗੰਭੀਰ ਜਖਮੀਂ ਗੋਰਾ ਸਿੰਘ ਪੁੱਤਰ ਗੁਰਮੋਹਨ ਸਿੰਘ ਵਾਸੀ ਗੁਰੂਸਰ ਜਿਸ ਦੇ ਪੇਟ ਵਿਚ ਗੋਲੀ ਵੱਜੀ ਹੈ, ਨੂੰ ਮੁੱਢਲੀ ਸਹਾਇਤਾ ਉਪਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਦਕਿ ਗੁਰਸੇਵਕ ਸਿੰਘ ਪੁੱਤਰ ਕੌਰ ਸਿੰਘ ਵਾਸੀ ਹੁਸਨਰ ਜੋਕਿ ਤੇਜਧਾਰ ਹਥਿਆਰਾਂ ਨਾਲ ਗੰਭੀਰ ਰੂਪ ਵਿਚ ਜਖਮੀਂ ਸੀ ਨੂੰ ਵੀ ਮੁੱਢਲੀ ਸਹਾਇਤਾ ਉਪਰੰਤ ਬਠਿੰਡਾ ਲਈ ਰੈਫਰ ਕਰ ਦਿੱਤਾ ਗਿਆ ਹੈ, ਅਤੇ ਜਖਮੀਂ ਜਿੰਨ੍ਹਾਂ ਵਿਚ ਵਰਿੰਦਰ ਸਿੰਘ ਪੁੱਤਰ ਗੁਰਾਂਦਿੱਤਾ ਸਿੰਘ ਵਾਸੀ ਮਧੀਰ, ਬਲਜੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਔਲਖ, ਲਵਦੀਪ ਸਿੰਘ ਵਾਸੀ ਗਿੱਦੜਬਾਹਾ, ਮਨਪ੍ਰੀਤ ਸਿੰਘ ਵਾਸੀ ਲਾਲਬਾਈ, ਅਜੈਪਾਲ ਸਿੰਘ ਵਾਸੀ ਗੁਰੂਸਰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਜੇਰੇ ਇਲਾਜ਼ ਹਨ। ਨੇੜਲੇ ਖੇਤਾਂ ਚ ਕੰਮ ਕਰਦੇ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਦੋਵਾਂ ਪਾਸਿਆਂ ਤੋਂ ਡੇਢ ਸੌ ਦੇ ਲਗਭਗ ਨੌਜਵਾਨ ਆਏ, ਜਿਨ੍ਹਾਂ ਕੋਲ ਕਹੀਂਆਂ ਦੇ ਦਸਤੇ ਤੇ ਤੇਜਧਾਰ ਹਥਿਆਰ ਸਨ, ਅਤੇ ਇਥੇ ਆਹਮੋਂ ਸਾਹਮਣੀ ਟੱਕਰ ਹੋਈ ਅਤੇ ਫਾਇਰ ਵੀ ਹੋਏ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਕਿਸੇ ਨੇ ਉਨ੍ਹਾਂ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਸਗੋਂ ਡਰਦੇ ਆਪ ਹੀ ਦੂਰ ਚਲੇ ਗਏ। ਪਿੰਡ ਗੁਰੂਸਰ ਦੇ ਕੁੱਝ ਵਿਅਕਤੀਆਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਇਕੱਠੇ ਹੁੰਦੇ ਵੇਖ ਕੇ ਉਨ੍ਹਾਂ ਇਸ ਦੀ ਸੂਚਨਾਂ ਪੁਲਿਸ ਨੂੰ ਪਹਿਲਾ ਦੇ ਦਿੱਤੀ ਸੀ, ਪਰ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ ਜਿਸ ਕਾਰਨ ਇਹ ਖੂਨੀ ਝੜਪ ਹੋਈ। ਬਾਅਦ ਵਿਚ ਘਟਨਾ ਸਥਾਨ 'ਤੇ ਪਹੁੰਚੇ ਥਾਣਾ ਗਿੱਦੜਬਾਹਾ ਦੇ ਮੁੱਖ ਅਫ਼ਸਰ ਪਰਮਜੀਤ ਸਿੰਘ ਨੇ ਦੱਸਿਆ ਕਿ ਲੜਾਈ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ, ਅਤੇ ਜਖਮੀਆਂ ਤੇ ਅੱਖੀਂ ਦੇਖਣ ਵਾਲਿਆ ਦੇ ਬਿਆਨ ਦਰਜ ਕਰਕੇ ਘਟਨਾਂ ਦੀ ਜਾਂਚ ਉਪਰੰਤ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ
ਆਮ ਆਦਮੀ ਪਾਰਟੀ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਕਿਸਾਨ ਜਨ ਸਭਾ ਰੱਖੀ ਗਈ ਜਿਸਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਅਤੇ ਕਾਂਗਰਸੀ ਗੁੰਮਰਾਹ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਪਹਿਲਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਅਤੇ ਹੁਣ ਖੁਦ ਇਸਨੂੰ ਕਿਸਾਨ ਮਾਰੂ ਦੱਸ ਰਹੇ ਹਨ।।ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਇਹ ਸਨਾਵਰ ਸਕੂਲ ਵਿੱਚ ਪੜ੍ਹੇ ਹਨ।ਇਨ੍ਹਾਂ ਨੂੰ ਲੋਕਾਂ ਬਾਰੇ ਨਹੀਂ ਪਤਾ ਇਨ੍ਹਾਂ ਨੂੰ ਆਪਣੀਆਂ ਬੱਸਾਂ ਅਤੇ ਕਾਰੋਬਾਰਾ ਪਤਾ ਹੈ। ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਮੈਂ ਕਿਸਾਨ ਹਾਂ ਉਹ ਦੱਸਣ ਕਿ ਉਹ ਕਿਹੜੀ ਫ਼ਸਲ ਬੀਜਦਾ ਹੈ ਜਿਨ੍ਹਾਂ ਨਾਲ ਹਜ਼ਾਰਾਂ ਬੱਸਾਂ ਅਤੇ ਅੈਨਾ ਕਾਰੋਬਾਰ ਬਣ ਗਿਆ ।ਉਨ੍ਹਾਂ ਦੱਸਿਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਤਾਂ ਫਾਹੇ ਲੈ ਰਹੇ ਉਹ ਕਰਜ਼ਾਈ ਨੇ ਉਹ ਸੜਕਾਂ ਤੇ ਬੈਠੇ ਉਹ ਟੋਲ ਪਲਾਜ਼ਿਆਂ ਤੇ ਬੈਠੇ ਹਨ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤਾਂ ਸਿਰਫ ਵੋਟਾਂ ਦੀ ਖੇਤੀ ਕਰਦੈ ਇਹਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿਕੰਦਰ ਨੂੰ ਹਰਾਇਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਬਿੱਲ ਪਾਸ ਕਰਕੇ ਪੰਗਾ ਲੈ ਲ...
Comments
Post a Comment