ਜ਼ਹਿਰੀਲੀ ਸ਼ਰਾਬ ਕਾਂਡ ਮਾਮਲੇ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਦਾ ਸਾਰਾ ਜੋਰ ਅਸਲ ਦੋਸ਼ੀਆਂ ਨੂੰ ਬਚਾਉਣ ਵਿਚ ਲੱਗਾ ਹੋਇਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਹਲਕਾ ਗਿੱਦੜਬਾਹਾ ਦੇ ਦਿਹਾਤੀ ਯੂਥ ਪ੍ਰਧਾਨ ਹਰਬੰਸ ਸਿੱਧੂ ਗੁਰੂਸਰ ਨੇ ਕੀਤਾ!ਇਸ ਮੌਕੇ ਰੈਸਟੀ ਰੰਧਾਵਾ ,ਐਡਵੋਕੇਟ ਗੁਰਬਿੰਦਰ ਸਿੰਘ ਸਾਹਿਬਚੰਦ, ਬਲਕਰਨ ਸਿੰਘ ਬਾਲੀ ਮੱਲਣ, ਰਮਨਦੀਪ ਰੰਮਾਂ ਬੁੱਟਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਜਿਸ ਨਾਲ ਸਵਾ ਸੌ ਦੇ ਲੱਗਭਗ ਮੌਤਾਂ ਹੋ ਚੁੱਕੀਆਂ ਹਨ, ਇਹ ਕਿਤੋਂ ਬਾਹਰ ਤੋਂ ਨਹੀਂ ਆਈ, ਸਗੋਂ ਇਹ ਸਭ ਸਰਕਾਰ ਨੇ ਨੱਕ ਹੇਠ ਪੰਜਾਬ ਵਿਚ ਹੀ ਤਿਆਰ ਹੋਈ ਹੈ, ਪਰ ਸਰਕਾਰ ਵੱਡੇ ਮਗਰ ਮੱਛਾਂ ਨੂੰ ਫੜਨ ਦੀ ਬਜਾਏ ਹੇਠਲੇ ਛੋਟੇ ਤਸਕਰਾਂ ਨੂੰ ਫੜ ਕੇ ਗੋਗਲੂਆਂ ਤੋਂ ਮਿੱਟੀ ਝਾੜ ਰਹੀ ਹੈ, ਜਦੋਂ ਕਿ ਪੀੜਤ ਪਰਿਵਾਰ ਨਕਲੀ ਸ਼ਰਾਬ ਦਾ ਕੰਮ ਕਰਨ ਵਾਲੇ ਕਾਂਗਰਸੀ ਵਿਧਾਇਕਾਂ ਦਾ ਸ਼ਰੇਆਮ ਨਾਂਅ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਨੇ ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾਕੇ ਸਤਾ ਹਾਸਲ ਕੀਤੀ ਹੈ, ਪਰ ਹੁਣ ਲੋਕ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਇਸ ਤੋਂ ਪੂਰੀ ਤਰ੍ਹਾਂ ਅੱਕ ਚੁੱਕੇ ਹਨ, ਅਤੇ 2022 ਵਿਚ ਮੁੜ ਤੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਜਿਸ ਵਿਚ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ਵਿਚ ਹਲਕਾ ਗਿੱਦੜਬਾਹਾ ਦਾ ਅਹਿਮ ਯੋਗਦਾਨ ਹੋਵੇਗਾ
ਆਮ ਆਦਮੀ ਪਾਰਟੀ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਕਿਸਾਨ ਜਨ ਸਭਾ ਰੱਖੀ ਗਈ ਜਿਸਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਅਤੇ ਕਾਂਗਰਸੀ ਗੁੰਮਰਾਹ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਪਹਿਲਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਅਤੇ ਹੁਣ ਖੁਦ ਇਸਨੂੰ ਕਿਸਾਨ ਮਾਰੂ ਦੱਸ ਰਹੇ ਹਨ।।ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਇਹ ਸਨਾਵਰ ਸਕੂਲ ਵਿੱਚ ਪੜ੍ਹੇ ਹਨ।ਇਨ੍ਹਾਂ ਨੂੰ ਲੋਕਾਂ ਬਾਰੇ ਨਹੀਂ ਪਤਾ ਇਨ੍ਹਾਂ ਨੂੰ ਆਪਣੀਆਂ ਬੱਸਾਂ ਅਤੇ ਕਾਰੋਬਾਰਾ ਪਤਾ ਹੈ। ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਮੈਂ ਕਿਸਾਨ ਹਾਂ ਉਹ ਦੱਸਣ ਕਿ ਉਹ ਕਿਹੜੀ ਫ਼ਸਲ ਬੀਜਦਾ ਹੈ ਜਿਨ੍ਹਾਂ ਨਾਲ ਹਜ਼ਾਰਾਂ ਬੱਸਾਂ ਅਤੇ ਅੈਨਾ ਕਾਰੋਬਾਰ ਬਣ ਗਿਆ ।ਉਨ੍ਹਾਂ ਦੱਸਿਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਤਾਂ ਫਾਹੇ ਲੈ ਰਹੇ ਉਹ ਕਰਜ਼ਾਈ ਨੇ ਉਹ ਸੜਕਾਂ ਤੇ ਬੈਠੇ ਉਹ ਟੋਲ ਪਲਾਜ਼ਿਆਂ ਤੇ ਬੈਠੇ ਹਨ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤਾਂ ਸਿਰਫ ਵੋਟਾਂ ਦੀ ਖੇਤੀ ਕਰਦੈ ਇਹਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿਕੰਦਰ ਨੂੰ ਹਰਾਇਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਬਿੱਲ ਪਾਸ ਕਰਕੇ ਪੰਗਾ ਲੈ ਲ...
Comments
Post a Comment