ਅੈੱਸ ਅੈੱਸ ਪੀ ਨੇ ਰਾਤ ਨੂੰ ਕੀਤੀ ਦੋਦਾ ਚੌਕੀ ਦੀ ਚੈਕਿੰਗ
ਦੋਦਾ ਪੁਲਸ ਚੌਕੀ ਵਿਖੇ ਅਚਨਚੇਤ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਸ੍ਰੀ ਮੁਕਤਸਰ ਸਾਹਿਬ ਚੈਕਿੰਗ ਕਰਨ ਪਹੁੰਚੇ ਤਾ ਪੁਲਸ ਮੁਲਾਜਮਾਂ ਦੇ ਭਾਰੀ ਬਣ ਗਈ।ਹਲਾਂਕਿ ਪੁਲਸ ਦਾ ਸਟਾਫ ਪੂਰਾ ਮੌਜੂਦ ਸੀ! ਇਸ ਮੌਕੇ ਉਨ੍ਹਾਂ ਨੇ ਪੁਲਿਸ ਵੱਲੋਂ ਜਿਲ੍ਹਾਂ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜਮਾਂ ਨੂੰ ਸਮੇਂ ਸਮੇਂ ਸਿਰ ਹਦਾਇਤਾ ਦਿੱਤੀਆਂ ਜਾ ਰਹੀਆ ਹਨ। ਇਸ ਸਬੰਧ ਵਿੱਚ ਮਾਨਯੋਗ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸਾਹਿਬ ਜੀ ਵੱਲੋਂ ਰਾਤ ਸਮੇਂ ਜਿਲ੍ਹਾਂ ਅੰਦਰ ਅਲੱਗ ਅਲੱਗ ਨਾਕਿਆ, ਪੀਸੀਆਰ ਮੋਟਰਸਾਇਕਲ ਅਤੇ ਪੁਲਿਸ ਥਾਣਿਆਂ ਦੀ ਚੈਕਿੰਗ ਕੀਤੀ ਗਈ ਅਤੇ ਪੁਲਿਸ ਮੁਲਾਜਮਾਂ ਨੂੰ ਲੋਕਾਂ ਦੀ ਸੁਰੱਖਿਆ ਲਈ ਹਦਾਇਤਾ ਕੀਤੀਆ ਗਈਆ ਕਿ ਸਾਰੇ ਆਪਣੀ ਡਿਊਟੀ ਤੇ ਐਕਟਿਵ ਰਹਿਣਗੇ ਅਤੇ ਬਾਹਰੋ ਆ ਰਹੇ ਵਹੀਕਲਾਂ ਦੀ ਚੰਗੀ ਤਰਾਂ ਚੈਕਿੰਗ ਕਰਨਗੇ ਅਤੇ ਜੋ ਵਿਅਕਤੀ ਪੰਜਾਬ ਸਰਕਾਰ ਦੀਆਂ ਹਦਾਇਤਾ ਦੀ ਉਲਘਨਾ ਕਰਦੇ ਹੋਏ ਬਿਨ੍ਹਾਂ ਐਮਰਜੈਸ਼ੀ ਰਾਤ ਸਮੇਂ ਬਾਹਰ ਨਿਕਲੇਗਾ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਥਾਣਿਆ ਅੰਦਰ ਜਾਂ ਪੁਲਿਸ ਕੋਲੋ ਦਰਖਾਸਤ ਲੈ ਕੇ ਆ ਰਹੇ ਵਿਅਕਤੀਆਂ ਨਾਲ ਵਧੀਆ ਵਰਤਾਰਾ ਕਰਦੇ ਹੋਏ ਉਨ੍ਹਾਂ ਦੀ ਦਰਖਾਸਤ ਦੇ ਅਧਾਰ ਤੇ ਤਫਤੀਸ਼ ਸ਼ੁਰੂ ਕਰ ਉਨ੍ਹਾਂ ਨੂੰ ਇੰਨਸਾਫ ਦਵਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਬਿਮਾਰੀ ਦੇ ਚੱਲਦੇ ਸਮੇਂ ਆਪ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਆ ਜਾਵੇ ਅਤੇ ਪੰਜਾਬ ਸਰਕਾਰ ਦੀ ਹਦਾਇਤਾ ਦੀ ਪਾਲਣਾ ਕਰਦੇ ਹੋਏ ਕੋਈ ਵੀ ਵਿਅਕਤੀ ਰਾਤ ਸਮੇਂ ਬਿਨਾਂ ਕੋਈ ਜਰੂਰੀ ਕੰਮ ਤੋਂ ਆਪਣੇ ਘਰਾਂ ਵਿੱਚੋਂ ਬਾਹਰ ਨਾ ਆਵੇ ਅਤੇ ਕਰੋਨਾ ਵਾਇਰਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤੀਆਂ ਜਾਣ। ਉਨ੍ਹਾਂ ਕਿਹਾ ਕਿ ਰਾਤ ਸਮੇਂ ਜੇਕਰ ਤੁਹਾਨੂੰ ਕੋਈ ਮੁਸ਼ਕਲ ਆ ਰਹੀ ਹੈ ਤਾਂ ਤੁਸੀ ਜਿਲ੍ਹਾਂ ਪੁਲਿਸ ਦੇ ਹੈਲਪ ਲਾਇਨ ਨੰਬਰ 80549-42100 ਤੇ ਵਟਸ ਐਪ ਰਾਹੀ ਮੈਸਿਜ ਲ਼ਿਖ ਭੇਜ ਸਕਦੇ ਹੋ ਜਾਂ ਤੁਸੀ ਫੋਨ ਕਰਕੇ ਆਪਣੀ ਦੁੱਖ ਤਕਲੀਫ ਦੱਸ ਸਕਦੇ ਹੋ।
Comments
Post a Comment