Skip to main content

ਗੁਰੂਸਰ ਨਹਿਰਾਂ ਤੇ ਨੌਜ਼ਵਾਨਾਂ ਤੋਂ ਮੋਟਰਸਾਈਕਲ ਤੇ ਨਗਦੀ ਖੋਹਣ ਵਾਲੇ ਪੁਲਸ ਨੇ ਕੀਤੇ ਗ੍ਰਿਫ਼ਤਾਰ

               
              ਮਾਨਯੋਗ ਸ਼੍ਰੀਮਤੀ ਡੀ. ਸੁਡਰਵਿਲੀ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ, ਸ਼੍ਰੀ ਰਾਜਪਾਲ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ(ਇੰਨਵੈ) ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਗੁਰਤੇਜ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਗਿੱਦੜਬਾਹਾ ਜੀ ਦੀ ਯੋਗ ਅਗਵਾਈ ਹੇਠ ਇੰਸ: ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਗਿੱਦੜਬਾਹਾ ਨੇ ਮੁਕੱਦਮਾ ਨੰਬਰ 274 ਮਿਤੀ 12.10.2020 ਅ/ਧ 379-ਬੀ , 148,149 IPC ਹਿੰ:ਦੰ: ਥਾਣਾ ਗਿੱਦੜਬਾਹਾ ਦੇ ਨਾਮਲੂਮ ਦੋਸ਼ੀਆ ਨੂੰ ਟਰੇਸ ਕਰ ਲਿਆ ਹੈ।
                 ਮਿਤੀ 12.10.2020 ਨੂੰ ਪੁਲਿਸ ਕੰਟਰੋਲ ਰੂਮ ਸ਼੍ਰੀ ਮੁਕਤਸਰ ਸਾਹਿਬ ਤੋ ਥਾਣਾ ਗਿੱਦੜਬਾਹਾ ਫੋਨ ਮੋਸੂਲ ਹੋਇਆ ਕਿ ਪੁਲ ਨਹਿਰਾ ਜੋੜੀਆ ਪਿੰਡ ਗੁਰੂਸਰ ਤੋ ਵਿਚਕਰਾਲੀ ਪਟੜੀ ਪਰ 200 ਮੀਟਰ ਪਰ 6/7 ਅਣਪਛਾਤੇ ਵਿਅਕਤੀਆ ਨੇ ਸੁਖਰਾਜ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਆਕਲੀਆ ਕਲਾ ਅਤੇ ਉਸਦੇ ਦੋਸਤ ਮਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਆਕਲੀਆ ਕਲਾ ਪਾਸੋ 18000 ਰੁਪਏ ਕਰੰਸੀ ਨੋਟ ਅਤੇ ਉਹਨਾਂ ਦੇ ਮੋਬਾਇਲ ਫੋਨ, ਪਿੱਠੂ ਬੈਗ ਜਿਸ ਵਿੱਚ ਉਹਨਾਂ ਦੇ ਜਰੂਰੀ ਕਾਗਜਾਤ ਸਨ ਅਤੇ ਉਹਨਾਂ ਦਾ ਮੋਟਰਸਾਇਕਲ ਨੰਬਰ ਪੀ.ਬੀ-30-ਏ.ਜੀ-1148 ਮਾਰਕਾ ਸਪਲੈਡਰ ਰੰਗ ਕਾਲਾ ਖੋਹ ਕੇ ਨਹਿਰਾ ਦੀ ਪਟੜੀ ਪਰ ਭੱਜ ਗਏ ਹਨ।ਜਿਸਤੇ ਉਕਤ ਇਤਲਾਹ ਮਿਲਣ ਤੇ ਥਾਣਾ ਗਿੱਦੜਬਾਹਾ ਵਿਖੇ ਨਾਮਲੂਮ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 274 ਮਿਤੀ 12.10.2020 ਅ/ਧ 379-ਬੀ , 148,149 IPC ਹਿੰ:ਦੰ: ਥਾਣਾ ਗਿੱਦੜਬਾਹਾ ਦਰਜ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ਗਈ। ਦੌਰਾਨੇ ਤਫਤੀਸ਼ ਦੋਸ਼ੀ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਮੋਹਨ ਲਾਲ ਵਾਸੀ ਸਮਾਘ, ਕਾਲਾ ਸਿੰਘ ਪੁੱਤਰ ਰੂੜ ਸਿੰਘ ਵਾਸੀ ਪਿੰਡ ਗੁਰੂਸਰ ਨੂੰ ਕਾਬੂ ਕਰ ਲਿਆ ਹੈ। ਮੁਢਲੀ ਪੁੱਛਗਿਛ ਤੇ ਇਨ੍ਹਾਂ ਵੱਲੋਂ ਵਾਰਦਾਤ ਕਰਨਾ ਮੰਨ ਲਿਆ ਹੈ ਅਤੇ ਇਨ੍ਹਾਂ ਪਾਸੋਂ ਖੋਹਿਆ ਹੋਇਆ ਮੋਟਰਸਾਇਕਲ ਬਾਰਮਦ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਗ੍ਰਿਫਤਾਰ ਦੋਸ਼ੀ
            1. ਸੰਜੇ ਕੁਮਾਰ ਉਰਫ ਸੰਜੂ ਪੁੱਤਰ ਮੋਹਨ ਲਾਲ ਵਾਸੀ ਸਮਾਘ।
     2. ਕਾਲਾ ਸਿੰਘ ਪੁੱਤਰ ਰੂੜ ਸਿੰਘ ਵਾਸੀ ਪਿੰਡ ਗੁਰੂਸਰ ।
ਬਰਮਾਦਗੀ
     1. ਖੋਹ ਕੀਤਾ ਹੋਇਆ ਮੋਟਰਸਾਇਕਲ।

Comments

Popular posts from this blog

ਇਕ ਪੁੱਤ ਅਫਸਰ ਇਕ ਲੀਡਰ ਮਾਂ ਫੇਰ ਵੀ ਖੁੱਡੇ ਵਿਚ ਰਹਿਣ ਲਈ ਮਜ਼ਬੂਰ

   ਮਾਮਲਾ ਸ੍ਰੀ ਮੁਕਤਸਰ ਸਾਹਿਬ ਦਾ ਹੇ। ਸ਼ਹਿਰ ਦੇ ਬੂੜਾਗੁੱਜਰ ਰੋਡ ਦੀ ਇੱਕ ਗਲੀ 'ਚ ਖਾਲੀ ਪਏ ਪਲਾਟ 'ਚ 2 ਪਾਸਿਆਂ ਤੋਂ ਕਰੀਬ 2-3 ਫੁੱਟੀਆਂ ਮਿੱਟੀ ਦੇ ਗਾਰੇ ਨਾਲ ਕੱਢੀਆਂ ਕੰਧਾਂ ਤੇ ਉਪਰੋਂ ਪਲਾਈ ਦੇ ਟੁਕੜੇ ਰੱਖ ਕੇ ਬਣਾਈ ਛੱਤ ਤੇ ਇਹਨਾਂ ਕੰਧਾਂ ਦੇ ਵਿਚਕਾਰ ਪਈ ਬਜੁਰਗ ਮਾਤਾ ਹੋਕੇ ਲੈ ਰਹੀ ਸੀ। ਅੱਤ ਦੀ ਗਰਮੀ ਵਿਚ ਬਿਨਾਂ ਤਨ ਦੇ ਕੱਪੜਿਆਂ ਤੋਂ ਪਈ ਇਸ ਮਾਤਾ ਦੇ ਸਿਰ ਵਿਚ ਕੀੜੇ ਪੈ ਚੁੱਕੇ ਸਨ। ਇਸਦੀ ਸੂਚਨਾ ਆਸ-ਪਾਸ ਤੋਂ ਕਿਸੇ ਨੇ ਪੁਲਿਸ ਨੂੰ ਦਿੱਤੀ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਹਨਾ ਹਾਲਾਤ ਵੇਖ ਇਸ ਸਬੰਧੀ ਸਾਲਾਸਰ ਸੇਵਾ ਸੁਸਾਇਟੀ ਨੂੰ ਜਾਣੂੰ ਕਰਵਾਇਆ ਤਾਂ ਜੋਂ ਬਜੁਰਗ ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਜਾਵੇ। ਜਦ ਮੌਕੇ ਸੇਵਾ ਸੁਸਾਇਟੀ ਵਾਲੇ ਸੇਵਾਦਾਰ ਪਹੁੰਚੇ ਤਾਂ ਪਹਿਲੀ ਨਜਰੇ ਸਭ ਨੂੰ ਇੰਝ ਜਾਪਿਆ ਕਿ ਇਹ ਬਜੁਰਗ ਲਵਾਰਿਸ ਹੋਵੇਗੀ। ਪਰ ਜਦ ਪਤਾ ਲੱਗਾ ਕਿ ਇਸ ਮਾਤਾ ਦਾ ਇੱਕ ਪੁੱਤਰ ਇੱਕ ਰਾਜਸੀ ਪਾਰਟੀ ਦਾ ਆਗੂ ਹੈ ਅਤੇ ਇੱਕ ਪੁੱਤ ਚੰਗੀ ਨੌਕਰੀ ਤੇ ਹੈ  ਅਤੇ ਪੋਤਰੀ ਪੀ ਸੀ ਐਸ ਅਫਸਰ ਹੈ । ਪਰਿਵਾਰ ਵੱਲੋਂ ਇੱਕ ਵਿਅਕਤੀ ਨੂੰ ਇਸਦੀ ਸਾਂਭ ਸੰਭਾਲ ਦਾ ਕਹਿ ਇਸਨੂੰ ਅਜਿਹੀ ਥਾਂ ਤੇ ਰੱਖਿਆ ਤਾਂ ਜਿਸ ਨੂੰ ਵੇਖ ਸਭ ਜਿੱਥੇ ਹੈਰਾਨ ਹੋਏ, ਉੱਥੇ ਇਸ ਯੁੱਗ ਵਿਚ ਖੂਨ ਕਿਸ ਤਰ੍ਹਾਂ ਚਿੱਟਾ ਹੋ ਰਿਹਾ, ਇਹ ਸਭ ਦੇ ਸਾਹਮਣੇ ਸੀ। ਸੁਸਾਇਟੀ ਵੱਲੋਂ ਇਸ ਔਰਤ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ...

ਵੱਡਾ ਬਾਦਲ ਰਿਟਾਇਰ ਨਹੀਂ ਹੁੰਦਾ -ਮਾਨ

ਆਮ ਆਦਮੀ ਪਾਰਟੀ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਕਿਸਾਨ ਜਨ ਸਭਾ ਰੱਖੀ ਗਈ ਜਿਸਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਅਤੇ ਕਾਂਗਰਸੀ ਗੁੰਮਰਾਹ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਪਹਿਲਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਅਤੇ ਹੁਣ ਖੁਦ ਇਸਨੂੰ ਕਿਸਾਨ ਮਾਰੂ ਦੱਸ ਰਹੇ ਹਨ।।ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਇਹ ਸਨਾਵਰ ਸਕੂਲ ਵਿੱਚ ਪੜ੍ਹੇ ਹਨ।ਇਨ੍ਹਾਂ ਨੂੰ ਲੋਕਾਂ ਬਾਰੇ ਨਹੀਂ ਪਤਾ ਇਨ੍ਹਾਂ ਨੂੰ ਆਪਣੀਆਂ ਬੱਸਾਂ ਅਤੇ ਕਾਰੋਬਾਰਾ ਪਤਾ ਹੈ।  ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਮੈਂ ਕਿਸਾਨ ਹਾਂ ਉਹ ਦੱਸਣ ਕਿ ਉਹ ਕਿਹੜੀ ਫ਼ਸਲ ਬੀਜਦਾ ਹੈ ਜਿਨ੍ਹਾਂ ਨਾਲ ਹਜ਼ਾਰਾਂ ਬੱਸਾਂ ਅਤੇ ਅੈਨਾ ਕਾਰੋਬਾਰ ਬਣ ਗਿਆ ।ਉਨ੍ਹਾਂ ਦੱਸਿਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਤਾਂ ਫਾਹੇ ਲੈ ਰਹੇ ਉਹ ਕਰਜ਼ਾਈ ਨੇ ਉਹ ਸੜਕਾਂ ਤੇ ਬੈਠੇ ਉਹ ਟੋਲ ਪਲਾਜ਼ਿਆਂ ਤੇ ਬੈਠੇ ਹਨ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤਾਂ ਸਿਰਫ ਵੋਟਾਂ ਦੀ ਖੇਤੀ ਕਰਦੈ ਇਹਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿਕੰਦਰ ਨੂੰ ਹਰਾਇਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਬਿੱਲ ਪਾਸ ਕਰਕੇ ਪੰਗਾ ਲੈ ਲ...

ਕੋਟਕਪੂਰਾ ਵਿਚ ਦਾਜ਼ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ

ਜਸਵਿੰਦਰ ਸਿੰਘ ਜੱਸੀ-ਫਰੀਦਕੋਟ ਦੇ ਕੋਟਕਪੂਰਾ ਵਿਚ ਇਕ ਨਵ-ਵਿਹੁਤਾ ਦੀ ਭੇਦ ਭਰੇ ਹਲਾਤਾਂ ਵਿਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਸਹੌਰੇ ਪਰਿਵਾਰ ਤੇ ਕੋਈ ਜਹਿਰੀਲੀ ਵਸਤੂ ਦੇ ਕੇ ਮਾਰਨ ਦੇ ਇਲਜਾਂਮ ਲਗਾਏ ਹਨ। ਪੁਲਿਸ ਨੇ ਮੌਕੇ ਤੇ ਪਹੁੰਚ ਲਾਸ ਨੂੰ ਕਬਜੇ ਵਿਚ ਲੈ ਕੇ ਪੋਸਟਰਮਾਰਟਮ ਲਈ ਭੇਜ ਦਿੱਤਾ ਹੈ। ਜਾਣਕਾਰੀ ਦਿਦਿਆਂ ਮ੍ਰਿਤਕ ਦੇ ਭਰਾ ਅਤੇ ਚਾਚੇ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਜਿਸ ਦਾ ਨਾਮ ਜੋਤੀ ਸੀ ਦੀ ਕਰੀਬ 8 ਮਹੀਨੇ ਪਹਿਲਾਂ ਕੋਟਕਪੂਰਾ ਵਿਖੇ ਸ਼ਾਦੀ ਕੀਤੀ ਸੀ। ਉਹਨਾਂ ਦੱਸਿਆ ਕਿ ਉਦੋਂ ਤੋਂ ਹੀ ਸਹੌਰੇ ਪਰਿਵਾਰ ਵਾਲੇ ਦਾਜ ਦਹੇਜ ਲਿਉਣ ਲਈ ਉਹਨਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸਨ। ਉਹਨਾਂ ਦੱਸਿਆ ਕਿ ਕਈ ਵਾਰ ਪੰਚਾਇਤੀ ਤੌਰ ਤੇ ਉਹਨਾਂ ਨੂੰ ਸਮਝਾਇਆ ਵੀ ਗਆ ਸੀ ਪਰ ਉਹ ਬਾਜ ਨਹੀਂ ਆਏ ਅਤੇ ਹੁਣ ਬੀਤੇ ਕਈ ਦਿਨਾਂ ਤੋਂ ਏਸੀ ਦੀ ਮੰਗ ਕਰ ਰਹੇ ਸਨ। ਉਹਨਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧ ਹਨ ਇਸ ਲਈ ਏਸੀ ਨਹੀਂ ਦੇ ਸਕੇ ਜਿਸ ਦੇ ਚਲਦੇ ਬੀਤੇ ਕੱਲ੍ਹ ਉਹਨਾਂ ਨੂੰ ਫੋਨ ਆਇਆ ਕਿ ਜੋਤੀ ਨੂੰ ਬੁਖਾਰ ਹੈ ਅਤੇ ਇਹ ਦਵਾਈ ਨਹੀਂ ਲੈ ਰਹੀ ਜਦ ਉਹਨਾਂ ਘਰ ਜਾ ਕੇ ਵੇਖਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਉਹਨਾ ਦੋਸ਼ ਲਗਾਏ ਕੇ ਉਹਨਾਂ ਦੀ ਲੜਕੀ ਨੂੰ ਸਹੌਰੇ ਪਰਿਵਾਰ ਨੇ ਕੋਈ ਜਹਿਰੀਲੀ ਵਸਤੂ ਦੇ ਕੇ ਮਾਰ ਦਿੱਤਾ ਹੈ।ਉਹਨਾ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਸਹੌਰੇ ਪਰਿਵਾਰ ...