ਮੋਦੀ ਸਰਕਾਰ ਵਿਰੁੱਧ ਰੋਸ
ਦੋਦਾ-ਕਾਲੀ ਖੇਤੀ ਕਨੂੰਨਾਂ ਦੇ ਖਿਲਾਫ ਕਿਸਾਨਾਂ ਅੰਦਰ ਰੋਸ ਵਜੋਂ ਵਿਰੋਧ ਹੈ ਇਸ ਪ੍ਰਕਾਰ ਦਾ ਸਮਾਂ ਸਵੇਰ ਚੁੱਕਿਆ ਹੈ ਕਿ ਕਿਸਾਨਾਂ ਦੇ ਸਮਾਗਮਾਂ ਵਿੱਚ ਵੀ ਖੁਸ਼ੀ ਦੇ ਪਲਾਂ ਦੌਰਾਨ ਕੇਂਦਰ ਸਰਕਾਰ ਦਾ ਡਟਵਾਂ ਵਿਰੋਧ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਆਸਾ ਬੁੱਟਰ ਵਿੱਚ ਜਗਤਾਰ ਸਿੰਘ ਦੇ ਲੜਕੇ ਹਰਵਿੰਦਰ ਸਿੰਘ ਦੇ ਵਿਆਹ ਵਿੱਚ ਜਾਗੋ ਦੀ ਰਸਮ ਵਿੱਚ ਦੌਰਾਨ ਦੇਖ਼ਣ ਨੂੰ ਮਿਲਿਆ।
ਵਿਆਹ ਸਮਾਗਮ ਦੌਰਾਨ ਮੋਦੀ ਸਰਕਾਰ ਦੁਆਰਾ ਬਣਾਏ ਕਾਲੇ ਖੇਤੀ ਕਨੂੰਨਾਂ ਦਾ ਵਿਰੋਧ ਪ੍ਰਗਟ ਕਰ ਰਹੇ ਰਿਸ਼ਤੇਦਾਰ ਕਿਸਾਨ ਸੁਖਦੇਵ ਸਿੰਘ ਨੇ ਆਖਿਆ ਕਿ ਕਣਕ ਦੀ ਫਸਲ ਦੀ ਬੀਜਣ ਤੋਂ ਬਾਅਦ ਕਿਸਾਨ ਕੋਲ ਵਿਹਲਾ ਸਮਾਂ ਹੁੰਦਾ ਹੈ ਕਿ ਉਹ ਇਸ ਸਮੇਂ ਦੌਰਾਨ ਆਪਣੇ ਬੱਚਿਆਂ ਦੇ ਵਿਆਹ, ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਸਮਾਗਮ ਕਰ ਸਕੇ। ਪਰ ਇਸ ਵਾਰ ਮੋਦੀ ਸਰਕਾਰ ਨੇ ਕਿਸਾਨਾਂ ਤੇ ਕਾਲੇ ਕਨੂੰਨ ਥੋਪਕੇ ਕਿਸਾਨਾਂ ਨੂੰ ਰੋਸ ਪ੍ਰਦਰਸ਼ਨਾਂ ਦੇ ਰਾਹ ਤੋਰ ਦਿੱਤਾ ਹੈ। ਜਿਸਦੇ ਚਲਦਿਆਂ ਸਰਕਾਰ ਦਾ ਵਿਰੋਧ ਕਰਨਾ ਉਨ੍ਹਾਂ ਦੀ ਨਸ ਨਸ ਵਿੱਚ ਸ਼ਾਮਲ ਹੋ ਚੁੱਕਿਆ ਹੈ ਅਤੇ ਕੋਈ ਖੁਸ਼ੀ ਸਮਾਗਮ ਹੁਣ ਮੋਦੀ ਸਰਕਾਰ ਦੇ ਵਿਰੋਧ ਨੂੰ ਪ੍ਰਗਟ ਕੀਤੇ ਪੂਰਾ ਹੋਇਆ ਨਹੀਂ ਮੰਨਿਆ ਜਾ ਸਕਦਾ।
Comments
Post a Comment