ਫਾਜ਼ਿਲਕਾ ਦੇ ਕੁੰਡਲ ਪਿੰਡ ਦੇ ਸਕੂਲ 'ਚ ਵਿਦਿਆਰਥਣਾਂ ਦੇ ਸੈਨੇਟਰੀ ਪੈਡ ਚੈੱਕ ਕਰਨ ਬਹਾਨੇ ਕੱਪੜੇ ਉਤਰਾਉਣ ਦੇ ਮਾਮਲੇ 'ਚ ਕੈਪਟਨ ਸਰਕਾਰ ਨੇ ਆਪਣਾ ਸਖ਼ਤ ਰਵੱਈਆ ਦਿਖਾਉਂਦਿਆਂ ਸਕੂਲ ਮੁਖੀ ਤੇ ਟੀਚਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਚਾਰਜਸ਼ੀਟ ਦਾਇਰ ਕਰ ਲਈ ਗਈ ਹੈ। ਇਸ ਘਟਨਾ ਤੋਂ ਬਾਅਦ ਕੈਪਟਨ ਅਮਰਿੰਦਰ ਵੱਲੋਂ ਦਖਲ ਦੇ ਕੇ ਜਾਂਚ ਦੇ ਆਦੇਸ਼ ਦਿੱਤੇ ਗਏ ਸਨ। ਇਹ ਆਦੇਸ਼ ਸੋਮਵਾਰ ਦੀ ਰਾਤ ਨੂੰ ਜਾਂਚ ਰਿਪੋਰਟ ਤੋਂ ਬਾਅਦ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਇਹ ਘਟਨਾ ਸਕੂਲ ਦੀ ਅਧਿਆਪਕਾਂ ਵੱਲੋਂ ਲਾਪਰਵਾਹੀ, ਅਣਦੇਖੀ ਅਤੇ ਅਸੰਵੇਦਨਸ਼ੀਲਤਾ ਦਾ ਮਾਮਲਾ ਪਾਇਆ ਗਿਆ।ਜਾਂਚ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਕੂਲ ਮੁਖੀ ਕੁਲਦੀਪ ਕੌਰ ਅਤੇ ਅਧਿਆਪਕ ਜਯੋਤੀ ਦੇ ਧਿਆਨ ਹੇਠ ਵਿਦਿਆਰਥਣਾਂ ਦੀ ਦੋ ਵਾਰ ਜਾਂਚ ਕੀਤੀ ਸੀ ਪਹਿਲੀ ਵਾਰ ਲੜਕੀਆਂ ਨੂੰ ਸਣੇ ਕੱਪੜਿਆਂ ਨਾਲ ਚੈੱਕ ਕੀਤਾ ਗਿਆ ਅਤੇ ਫਿਰ ਬਾਅਦ 'ਚ ਸਕੂਲ ਮੁਖੀ ਤੇ ਅਧਿਆਪਕਾਂ ਨੇ 8ਵੀਂ ਜਮਾਤ ਦੀਆਂ ਸੀਨੀਅਰ ਲੜਕੀਆਂ ਕੋਲੋਂ ਕੱਪੜੇ ਲੁਹਾ ਕੇ ਦੁਬਾਰਾ ਚੈੱਕ ਕਰਵਾਇਆ।ਸੋਮਵਾਰ ਨੂੰ ਐਸਡੀਐਮ ਅਬੋਹਰ ਅਨੁਸਾਰ ਉਨ੍ਹਾਂ ਦੇ ਦਫਤਰ ਵਿੱਚ ਮੈਡਮ ਕੁਲਦੀਪ ਅਤੇ ਜੋਤੀ ਦੇ ਬਿਆਨਰਿਕਾਰਡ ਕੀਤੇ ਗਏ ਸਨ।
ਆਮ ਆਦਮੀ ਪਾਰਟੀ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਕਿਸਾਨ ਜਨ ਸਭਾ ਰੱਖੀ ਗਈ ਜਿਸਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਅਤੇ ਕਾਂਗਰਸੀ ਗੁੰਮਰਾਹ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਪਹਿਲਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਅਤੇ ਹੁਣ ਖੁਦ ਇਸਨੂੰ ਕਿਸਾਨ ਮਾਰੂ ਦੱਸ ਰਹੇ ਹਨ।।ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਇਹ ਸਨਾਵਰ ਸਕੂਲ ਵਿੱਚ ਪੜ੍ਹੇ ਹਨ।ਇਨ੍ਹਾਂ ਨੂੰ ਲੋਕਾਂ ਬਾਰੇ ਨਹੀਂ ਪਤਾ ਇਨ੍ਹਾਂ ਨੂੰ ਆਪਣੀਆਂ ਬੱਸਾਂ ਅਤੇ ਕਾਰੋਬਾਰਾ ਪਤਾ ਹੈ। ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਮੈਂ ਕਿਸਾਨ ਹਾਂ ਉਹ ਦੱਸਣ ਕਿ ਉਹ ਕਿਹੜੀ ਫ਼ਸਲ ਬੀਜਦਾ ਹੈ ਜਿਨ੍ਹਾਂ ਨਾਲ ਹਜ਼ਾਰਾਂ ਬੱਸਾਂ ਅਤੇ ਅੈਨਾ ਕਾਰੋਬਾਰ ਬਣ ਗਿਆ ।ਉਨ੍ਹਾਂ ਦੱਸਿਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਤਾਂ ਫਾਹੇ ਲੈ ਰਹੇ ਉਹ ਕਰਜ਼ਾਈ ਨੇ ਉਹ ਸੜਕਾਂ ਤੇ ਬੈਠੇ ਉਹ ਟੋਲ ਪਲਾਜ਼ਿਆਂ ਤੇ ਬੈਠੇ ਹਨ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤਾਂ ਸਿਰਫ ਵੋਟਾਂ ਦੀ ਖੇਤੀ ਕਰਦੈ ਇਹਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿਕੰਦਰ ਨੂੰ ਹਰਾਇਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਬਿੱਲ ਪਾਸ ਕਰਕੇ ਪੰਗਾ ਲੈ ਲ...
Comments
Post a Comment