Skip to main content

Posts

ਗੁਰੂਸਰ ਨਹਿਰਾਂ ਤੇ ਨੌਜ਼ਵਾਨਾਂ ਤੋਂ ਮੋਟਰਸਾਈਕਲ ਤੇ ਨਗਦੀ ਖੋਹਣ ਵਾਲੇ ਪੁਲਸ ਨੇ ਕੀਤੇ ਗ੍ਰਿਫ਼ਤਾਰ

                              ਮਾਨਯੋਗ ਸ਼੍ਰੀਮਤੀ ਡੀ. ਸੁਡਰਵਿਲੀ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ, ਸ਼੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ, ਸ਼੍ਰੀ ਰਾਜਪਾਲ ਸਿੰਘ ਪੀ.ਪੀ.ਐਸ ਕਪਤਾਨ ਪੁਲਿਸ(ਇੰਨਵੈ) ਸ਼੍ਰੀ ਮੁਕਤਸਰ ਸਾਹਿਬ ਅਤੇ ਸ਼੍ਰੀ ਗੁਰਤੇਜ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਗਿੱਦੜਬਾਹਾ ਜੀ ਦੀ ਯੋਗ ਅਗਵਾਈ ਹੇਠ ਇੰਸ: ਪਰਮਜੀਤ ਸਿੰਘ ਮੁੱਖ ਅਫਸਰ ਥਾਣਾ ਗਿੱਦੜਬਾਹਾ ਨੇ ਮੁਕੱਦਮਾ ਨੰਬਰ 274 ਮਿਤੀ 12.10.2020 ਅ/ਧ 379-ਬੀ , 148,149 IPC ਹਿੰ:ਦੰ: ਥਾਣਾ ਗਿੱਦੜਬਾਹਾ ਦੇ ਨਾਮਲੂਮ ਦੋਸ਼ੀਆ ਨੂੰ ਟਰੇਸ ਕਰ ਲਿਆ ਹੈ।                  ਮਿਤੀ 12.10.2020 ਨੂੰ ਪੁਲਿਸ ਕੰਟਰੋਲ ਰੂਮ ਸ਼੍ਰੀ ਮੁਕਤਸਰ ਸਾਹਿਬ ਤੋ ਥਾਣਾ ਗਿੱਦੜਬਾਹਾ ਫੋਨ ਮੋਸੂਲ ਹੋਇਆ ਕਿ ਪੁਲ ਨਹਿਰਾ ਜੋੜੀਆ ਪਿੰਡ ਗੁਰੂਸਰ ਤੋ ਵਿਚਕਰਾਲੀ ਪਟੜੀ ਪਰ 200 ਮੀਟਰ ਪਰ 6/7 ਅਣਪਛਾਤੇ ਵਿਅਕਤੀਆ ਨੇ ਸੁਖਰਾਜ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਆਕਲੀਆ ਕਲਾ ਅਤੇ ਉਸਦੇ ਦੋਸਤ ਮਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਆਕਲੀਆ ਕਲਾ ਪਾਸੋ 18000 ਰੁਪਏ ਕਰੰਸੀ ਨੋਟ ਅਤੇ ਉਹਨਾਂ ਦੇ ਮੋਬਾਇਲ ਫੋਨ, ਪਿੱਠੂ ਬੈਗ ਜਿਸ ਵਿੱਚ ਉਹਨਾਂ ਦੇ ਜਰੂਰੀ ਕਾਗਜਾਤ ਸਨ ਅਤੇ ਉਹਨਾਂ ਦਾ ਮੋਟਰਸਾਇਕਲ ਨੰਬਰ ਪੀ.ਬੀ-30-ਏ.ਜੀ-1148 ਮਾ...

ਵੱਡਾ ਬਾਦਲ ਰਿਟਾਇਰ ਨਹੀਂ ਹੁੰਦਾ -ਮਾਨ

ਆਮ ਆਦਮੀ ਪਾਰਟੀ ਵੱਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਕਿਸਾਨ ਜਨ ਸਭਾ ਰੱਖੀ ਗਈ ਜਿਸਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਕਾਲੀ ਅਤੇ ਕਾਂਗਰਸੀ ਗੁੰਮਰਾਹ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਕਾਲੀਆਂ ਵੱਲੋਂ ਪਹਿਲਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਗਈ ਅਤੇ ਹੁਣ ਖੁਦ ਇਸਨੂੰ ਕਿਸਾਨ ਮਾਰੂ ਦੱਸ ਰਹੇ ਹਨ।।ਭਗਵੰਤ ਮਾਨ ਨੇ ਸੁਖਬੀਰ ਬਾਦਲ ਤੇ ਤੰਜ ਕਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਇਹ ਸਨਾਵਰ ਸਕੂਲ ਵਿੱਚ ਪੜ੍ਹੇ ਹਨ।ਇਨ੍ਹਾਂ ਨੂੰ ਲੋਕਾਂ ਬਾਰੇ ਨਹੀਂ ਪਤਾ ਇਨ੍ਹਾਂ ਨੂੰ ਆਪਣੀਆਂ ਬੱਸਾਂ ਅਤੇ ਕਾਰੋਬਾਰਾ ਪਤਾ ਹੈ।  ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਕਹਿੰਦੇ ਹਨ ਕਿ ਮੈਂ ਕਿਸਾਨ ਹਾਂ ਉਹ ਦੱਸਣ ਕਿ ਉਹ ਕਿਹੜੀ ਫ਼ਸਲ ਬੀਜਦਾ ਹੈ ਜਿਨ੍ਹਾਂ ਨਾਲ ਹਜ਼ਾਰਾਂ ਬੱਸਾਂ ਅਤੇ ਅੈਨਾ ਕਾਰੋਬਾਰ ਬਣ ਗਿਆ ।ਉਨ੍ਹਾਂ ਦੱਸਿਆ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਤਾਂ ਫਾਹੇ ਲੈ ਰਹੇ ਉਹ ਕਰਜ਼ਾਈ ਨੇ ਉਹ ਸੜਕਾਂ ਤੇ ਬੈਠੇ ਉਹ ਟੋਲ ਪਲਾਜ਼ਿਆਂ ਤੇ ਬੈਠੇ ਹਨ।ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤਾਂ ਸਿਰਫ ਵੋਟਾਂ ਦੀ ਖੇਤੀ ਕਰਦੈ ਇਹਨੂੰ ਹੋਰ ਕੋਈ ਖੇਤੀ ਨਹੀਂ ਆਉਂਦੀ ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਿਕੰਦਰ ਨੂੰ ਹਰਾਇਆ ਸੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲੋਕਾਂ ਨਾਲ ਬਿੱਲ ਪਾਸ ਕਰਕੇ ਪੰਗਾ ਲੈ ਲ...

ਇਕ ਪੁੱਤ ਅਫਸਰ ਇਕ ਲੀਡਰ ਮਾਂ ਫੇਰ ਵੀ ਖੁੱਡੇ ਵਿਚ ਰਹਿਣ ਲਈ ਮਜ਼ਬੂਰ

   ਮਾਮਲਾ ਸ੍ਰੀ ਮੁਕਤਸਰ ਸਾਹਿਬ ਦਾ ਹੇ। ਸ਼ਹਿਰ ਦੇ ਬੂੜਾਗੁੱਜਰ ਰੋਡ ਦੀ ਇੱਕ ਗਲੀ 'ਚ ਖਾਲੀ ਪਏ ਪਲਾਟ 'ਚ 2 ਪਾਸਿਆਂ ਤੋਂ ਕਰੀਬ 2-3 ਫੁੱਟੀਆਂ ਮਿੱਟੀ ਦੇ ਗਾਰੇ ਨਾਲ ਕੱਢੀਆਂ ਕੰਧਾਂ ਤੇ ਉਪਰੋਂ ਪਲਾਈ ਦੇ ਟੁਕੜੇ ਰੱਖ ਕੇ ਬਣਾਈ ਛੱਤ ਤੇ ਇਹਨਾਂ ਕੰਧਾਂ ਦੇ ਵਿਚਕਾਰ ਪਈ ਬਜੁਰਗ ਮਾਤਾ ਹੋਕੇ ਲੈ ਰਹੀ ਸੀ। ਅੱਤ ਦੀ ਗਰਮੀ ਵਿਚ ਬਿਨਾਂ ਤਨ ਦੇ ਕੱਪੜਿਆਂ ਤੋਂ ਪਈ ਇਸ ਮਾਤਾ ਦੇ ਸਿਰ ਵਿਚ ਕੀੜੇ ਪੈ ਚੁੱਕੇ ਸਨ। ਇਸਦੀ ਸੂਚਨਾ ਆਸ-ਪਾਸ ਤੋਂ ਕਿਸੇ ਨੇ ਪੁਲਿਸ ਨੂੰ ਦਿੱਤੀ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਹਨਾ ਹਾਲਾਤ ਵੇਖ ਇਸ ਸਬੰਧੀ ਸਾਲਾਸਰ ਸੇਵਾ ਸੁਸਾਇਟੀ ਨੂੰ ਜਾਣੂੰ ਕਰਵਾਇਆ ਤਾਂ ਜੋਂ ਬਜੁਰਗ ਔਰਤ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਜਾਵੇ। ਜਦ ਮੌਕੇ ਸੇਵਾ ਸੁਸਾਇਟੀ ਵਾਲੇ ਸੇਵਾਦਾਰ ਪਹੁੰਚੇ ਤਾਂ ਪਹਿਲੀ ਨਜਰੇ ਸਭ ਨੂੰ ਇੰਝ ਜਾਪਿਆ ਕਿ ਇਹ ਬਜੁਰਗ ਲਵਾਰਿਸ ਹੋਵੇਗੀ। ਪਰ ਜਦ ਪਤਾ ਲੱਗਾ ਕਿ ਇਸ ਮਾਤਾ ਦਾ ਇੱਕ ਪੁੱਤਰ ਇੱਕ ਰਾਜਸੀ ਪਾਰਟੀ ਦਾ ਆਗੂ ਹੈ ਅਤੇ ਇੱਕ ਪੁੱਤ ਚੰਗੀ ਨੌਕਰੀ ਤੇ ਹੈ  ਅਤੇ ਪੋਤਰੀ ਪੀ ਸੀ ਐਸ ਅਫਸਰ ਹੈ । ਪਰਿਵਾਰ ਵੱਲੋਂ ਇੱਕ ਵਿਅਕਤੀ ਨੂੰ ਇਸਦੀ ਸਾਂਭ ਸੰਭਾਲ ਦਾ ਕਹਿ ਇਸਨੂੰ ਅਜਿਹੀ ਥਾਂ ਤੇ ਰੱਖਿਆ ਤਾਂ ਜਿਸ ਨੂੰ ਵੇਖ ਸਭ ਜਿੱਥੇ ਹੈਰਾਨ ਹੋਏ, ਉੱਥੇ ਇਸ ਯੁੱਗ ਵਿਚ ਖੂਨ ਕਿਸ ਤਰ੍ਹਾਂ ਚਿੱਟਾ ਹੋ ਰਿਹਾ, ਇਹ ਸਭ ਦੇ ਸਾਹਮਣੇ ਸੀ। ਸੁਸਾਇਟੀ ਵੱਲੋਂ ਇਸ ਔਰਤ ਨੂੰ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ...

ਬੱਚੇ ਸਾਡੇ ਪੜ ਗਏ ਹੱਕ ਮੰਗ ਲੈਣਗੇ.....ਭਗਤ ਸਿੰਘ ਵਾਂਗ ਡਾਂਗ ਚੱਗ ਲੈਣਗੇ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲ਼ਾਨ ਕਰ ਦਿੱਤਾ ਹੈ। ਇਹ ਜਾਣਕਾਰੀ ਉਹਨਾਂ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਜ਼ਰੀਏ ਸਾਂਝੀ ਕੀਤੀ ਹੈ। ਇੰਸਟਾਗ੍ਰਾਮ ‘ਤੇ ਉਹਨਾਂ ਨੇ ਇਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿਚ ਉਹਨਾਂ ਦੇ ਕ੍ਰਿਕਟ ਜੀਵਨਕਾਲ ਦੀ ਝਲਕ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਹੁਣ ਧੋਨੀ ਭਾਰਤੀ ਟੀਮ ਲਈ ਨਹੀਂ ਖੇਡਣਗੇ ਹਾਲਾਂਕਿ ਉਹ ਆਈਪੀਐਲ ਖੇਡਦੇ ਰਹਿਣਗੇ। ਟੈਸਟ ਕ੍ਰਿਕਟ ਤੋਂ ਧੋਨੀ ਪਹਿਲਾਂ ਹੀ ਸੰਨਿਆਸ ਦਾ ਐਲਾਨ ਕਰ ਚੁੱਕੇ ਹਨ। ਮਹਿੰਦਰ ਸਿੰਘ ਧੋਨੀ ਨੇ ਅਪਣਾ ਆਖਰੀ ਮੈਚ ਆਈਸੀਸੀ ਵਨਡੇ ਵਿਸ਼ਵ ਕੱਪ 2019 ਵਿਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ।ਇਹ ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਸੀ, ਜਿਸ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੈਚ ਤੋਂ ਬਾਅਦ ਤੋਂ ਹੀ ਧੋਨੀ ਭਾਰਤੀ ਕ੍ਰਿਕਟ ਅਤੇ ਭਾਰਤੀ ਟੀਮ ਤੋਂ ਦੂਰ ਸਨ। ਵਿਸ਼ਵ ਕੱਪ ਤੋਂ ਬਾਅਦ ਹੀ ਧੋਨੀ ਦੇ ਭਵਿੱਖ ਅਤੇ ਉਹਨਾਂ ਦੀ ਰਿਟਾਇਰਮੈਂਟ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸੀ।

ਅਕਾਲੀ ਕਾਂਗਰਸੀ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਵਿਚ ਆਉੰਦੇ ਹਨ-ਸੁਖਜਿੰਦਰ ਕਾਉਣੀ

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਅਲਜਬਰ ਸੁਖਜਿੰਦਰ ਸਿੰਘ ਕਾਉਣੀ ਨੇ ਅੱਜ ਭਦੌੜ ਦਿੜਬਾ ਦੇ ਆਪ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰ ਚਰਚਾ ਕੀਤੀ ਗਈ ।ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਪੰਜਾਬ ਦੇ ਲੋਕਾਂ ਲੋਕਾਂ ਦੀ ਆਵਾਜ਼ ਬਣ ਸਕਦੀ ਹੈ ਕਿਉਂਕਿ ਅਕਾਲੀ ਅਤੇ ਕਾਂਗਰਸੀ ਦੋਵੇਂ ਲੰਮੇ ਸਮੇਂ ਤੋਂ ਮਿਲ ਕੇ ਲੋਕਾਂ ਨੂੰ ਗੁਮਰਾਹ ਕਰ ਕੇ ਵਾਰੋ ਵਾਰੀ ਸਰਕਾਰ ਬਣਾ ਰਹੇ ਹਨ ।ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਆਪ ਵਰਕਰ ਹਾਜ਼ਰ ਸਨ ।

ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਜੀ ਪੁਲਿਸ ਮੈਡਲ ਨਾਲ ਸਨਮਾਨਿਤ

ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਜੀ ਪੁਲਿਸ ਮੈਡਲ ਨਾਲ ਸਨਮਾਨਿਤ ਸ੍ਰੀ ਮੁਕਤਸਰ ਸਾਹਿਬ -ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੀ ਡਿਉਟੀ ਨਿਭਾ ਰਹੇ ਸ੍ਰੀ ਕੁਲਵੰਤ ਰਾਏ ਪੀ.ਪੀ.ਐਸ, ਐਸ.ਪੀ (ਪੀ.ਬੀ.ਆਈ) ਜੀ ਨੂੰ  ਆਪਣੀ ਨੌਕਰੀ ਦੌਰਾਨ ਚੰਗੀਆਂ ਸੇਵਾਵਾ ਬਦਲੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਪੁਲਿਸ ਮੈਡਲ(ਪੀ.ਐਮ ਆਫ ਮੈਟਰੀਮੋਰੀਅਸ ਸੇਵਾਵਾਂ) ਨਾਲ ਨਵਾਜਿਆ ਗਿਆ। ਇਹ ਪੁਲਿਸ ਮੈਡਲ ਲਈ ਭਾਰਤ ਵਿੱਚੋਂ 631 ਕ੍ਰਮਚਾਰੀਆਂ/ਅਧਿਕਾਰੀਆ ਨੂੰ ਚੁਣਿਆ ਗਿਆ ਹੈ। ਪੂਰੇ ਭਾਰਤ ਦੇ 631 ਕ੍ਰਮਚਾਰੀਆਂ ਵਿੱਚੋਂ ਪੰਜਾਬ ਦੇ 13 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੇ ਨਾਮ ਸ਼ਾਮਲ ਹਨ। ਇਨ੍ਹਾਂ 13  ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵਿਚੋਂ ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਐਸ.ਪੀ ਸ੍ਰੀ ਕੁਲਵੰਤ ਰਾਏ ਜੀ ਨੂੰ ਚੁਣਿਆ ਗਿਆ ਹੈ। ਗੱਲ ਕਰਦੇ ਹਾਂ ਸ੍ਰੀ ਕੁਲਵੰਤ ਰਾਏ ਜੀ ਦੀਆਂ ਪੁਲਿਸ ਡਿਉਟੀਆਂ ਦੀਆਂ ਸੇਵਾਵਾਂ ਦੀ ਸ੍ਰੀ ਐਸ.ਪੀ ਕੁਲਵੰਤ ਰਾਏ ਜੀ ਸੰਨ 1988-89 ਵਿੱਚ ਸਪੋਟਰਸ ਕੋਟੇ ਵਿੱਚ ਜੂਆਇਨ ਕੀਤਾ ਅਤੇ ਆਪਣੀ ਵਧੀਆ ਡਿਉਟੀ ਅਤੇ ਸਖਤ ਮਿਹਨਤ ਸਦਕਾ ਇਸ ਟਇਮ ਐਸ.ਪੀ ਰੈਂਕ ਤੇ ਡਿਉਟੀ ਕਰ ਰਹੇ ਹਨ।ਐਸ.ਪੀ ਜੀ ਨੇ ਦੱਸਿਆਂ ਕਿ ਉਹ ਬਤੌਰ ਵਿਜੀਲੈਂਸ ਬਿਉਰੋ ਵਿੱਚ 12 ਸਾਲ ਵੱਖ- ਵੱਖ ਅਦਾਰਿਆ ਤੇ ਡਿਉਟੀ ਕੀਤੀ ਇਸ ਦੌਰਾਨ ਇਨ੍ਹਾਂ ਨੂੰ ਕਈ ਵਾਰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਨੇ ਦੱਸਿਆਂ ਕਿ ਬਤੌਰ ਡੀ.ਐਸ.ਪੀ ਸਿਟੀ ਗੁਰਦਾਸਪੁਰ ਹੁੰਦਿਆਂ ...