ਸ਼ਰੇਆਮ ਚੱਲੀ ਗੋਲੀ ਬੇਜ਼ਬਾਨ ਪਸ਼ੂਆਂ ਨੂੰ ਕੁੱਟ ਕੁੱਟ ਕੱਢਿਆ ਬਾਹਰ।
ਸ਼ਰੇਆਮ ਗੋਲੀ ਚੱਲੀ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕਿ ਕਰ ਦਿੱਤਾ ਵੱਡਾ ਕਾਰਾ:- ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਵਿਖੇ ਜਗ੍ਹਾ ਦੇ ਅਸਲ ਮਾਲਕ ਦੀ ਮੌਤ ਤੋਂ ਬਾਅਦ ਉਸਦੇ ਭਰਾ ਵੱਲੋਂ ਕਥਿੱਤ ਤੌਰ ਤੇ ਗੁੰਡਿਆਂ ਨੂੰ ਨਾਲ ਲੈ ਕੇ ਕਿਰਾਏਦਾਰ ਵੱਲੋਂ ਬਣਾਏ ਡੇਅਰੀ ਫਾਰਮ ਵਿਚ ਭੰਨਤੋੜ ਕਰਨ, ਕੁੱਟਮਾਰ ਕਰਨ ਅਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ|ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਾਏਦਾਰ ਸੁਰਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਵਾਰਡ ਨੰਬਰ 5, ਭਿੱਖੀਵਿੰਡ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸਨੇ ਐਨ ਆਰ ਆਈ ਹੀਰਾ ਸਿੰਘ ਪੁੱਤਰ ਪੁੰਨਾਂ ਸਿੰਘ ਪਾਸੋਂ 18 ਮਰਲੇ ਜਗ੍ਹਾ ਵਾਕਿਆ ਰਕਬਾ ਪੱਟੀ ਰੋਡ ਭਿੱਖੀਵਿੰਡ ਵਿਖੇ ਕਿਰਾਏ ਤੇ ਲਈ ਸੀ ਅਤੇ ਉਸ ਨਾਲ ਬਕਾਇਦਾ ਕਿਰਾਏਨਾਮਾ ਲਿਖਿਆ ਸੀ| ਜਿਸ ਵਿਚ ਹੀਰਾ ਸਿੰਘ ਨੇ ਲਿਖਿਆ ਸੀ ਕਿ ਉਸਦੀ ਮੌਤ ਤੋਂ ਬਾਅਦ ਉਸਦੇ ਵਾਰਸ ਮੇਰੇ ਪਾਸੋਂ ਕਿਰਾਇਆ ਲੈਣ ਜਾਂ ਜਗ੍ਹਾ ਖਾਲੀ ਕਰਵਾਉਣ ਦੇ ਹੱਕਦਾਰ ਹੋਣਗੇ| ਸੁਰਜੀਤ ਸਿੰਘ ਨੇ ਦੱਸਿਆ ਕਿ ਹੀਰਾ ਸਿੰਘ ਦੀ ਕਰੀਬ ਚਾਰ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੀਰਾ ਸਿੰਘ ਦੀ ਮੌਤ ਤੋਂ ਬਾਅਦ ਲਾਕਡਾਊਨ ਕਾਰਨ ਉਸਦੀ ਪਤਨੀ ਜਾਂ ਉਸਦੇ ਬੱਚਿਆਂ ਨਾਲ ਉਸਦਾ ਕੋਈ ਰਾਬਤਾ ਨਹੀਂ ਹੋ ਸਕਿਆ| ਪਰ ਹੁਣ ਹੀਰਾ ਸਿੰਘ ਦਾ ਭਰਾ ਬਾਜ ਸਿੰਘ, ਉਸਦਾ ਬੇਟਾ ਲਛਕਰ ਸਿੰਘ, ਭਤੀਜਾ ਗੋਰਾ ਸਿੰਘ ਅਤੇ ਜੀਜਾ ਸੁਖਦੇਵ ਸਿੰਘ ਨਾਜਾਇਜ ਤੌਰ ਤੇ ਇਕ ਦਰਜਨ ਦੇ ਕਰੀਬ ਹਥਿਆਰਬੰਦ ਗੁੰਡਿਆਂ ਨੂੰ ਨਾਲ ਲੈ ਕੇ ਕਥਿੱਤ ਤੌਰ ਤੇ ਮੇਰੇ ਡੇਅਰੀ ਫਾਰਮ ਤੇ ਆਏ ਅਤੇ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਦੋਂ ਮੈਂ, ਅਤੇ ਮੇਰੀ ਪਤਨੀ ਅਤੇ ਬਜੁਰਗ ਮਾਤਾ ਨੇ ਉਨ੍ਹਾਂ ਨੂੰ ਰੋਕਣ ਦੀ ਕੋਸਿਸ ਕੀਤੀ ਤਾਂ ਉਨ੍ਹਾਂ ਨੇ ਸਾਡੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਗੋਲੀਆਂ ਚਲਾਈਆਂ, ਜਿਸਦਾ ਸ਼ਰਲਾ ਮੇਰੀ ਪਤਨੀ ਦੀ ਬਾਂਹ ਵਿਚ ਲੱਗਾ| ਬਾਅਦ ਵਿਚ ਦੋਸ਼ੀਆ ਨੇ ਸਾਡੀਆਂ ਮੱਝਾਂ ਖੋਲ੍ਹ ਦਿੱਤੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਚਲੇ ਗਏ|:- ਦੂਸਰੇ ਪਾਸੇ ਹੀਰਾ ਸਿੰਘ ਦੀ ਪਤਨੀ ਦਲਜੀਤ ਕੌਰ ਨੇ ਸੁਰਜੀਤ ਸਿੰਘ ਵੱਲੋਂ ਲਗਾਏ ਗਏ ਸਾਰੇ ਇਲਜਾਮਾਂ ਨੂੰ ਝੂਠਾ ਕਰਾਰ ਦਿੱਤਾ ਅਤੇ ਉਲਟਾ ਸੁਰਜੀਤ ਸਿੰਘ ਉਪਰ ਉਸਦੀ ਜਗ੍ਹਾ ਹੜੱਪਣ ਅਤੇ ਉਸਦੇ ਪਤੀ ਦੀ ਮੌਤ ਦਾ ਕਾਰਨ ਬਣਨ ਦੇ ਦੋਸ਼ ਲਗਾਏ ਹਨ|ਇਸ ਸਬੰਧੀ ਡੀ ਐਸ ਪੀ ਭਿੱਖੀਵਿੰਡ ਰਾਜਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਤਫਤੀਸ. ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਸਚਾਈ ਸਾਹਮਣੇ ਆਉਂਦੀ ਹੈ ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।
ਰਿਪੋਟ:- ਬਿਊਰੋ
Comments
Post a Comment